ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
In Your Mercy, You care for all beings and creatures.
ਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ; ਸਮਾਲਿ = ਸੰਭਾਲ, ਸਾਰ ਲੈ।
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥
You produce corn and water in abundance; You eliminate pain and poverty, and carry all beings across.
ਅੰਨ ਪਾਣੀ ਬਹੁਤਾ ਪੈਦਾ ਕਰ, ਜੀਵਾਂ ਦੇ ਦੁੱਖ-ਦਲਿੱਦਰ ਦੂਰ ਕਰ ਕੇ ਬਚਾ ਲੈ- ਮੁਚੁ = ਬਹੁਤ। ਉਪਾਇ = ਪੈਦਾ ਕਰ। ਦਾਲਦੁ = ਗਰੀਬੀ, ਦਲਿੱਦਰ। ਤਰੁ = ਤਾਰ ਲੈ।
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥
The Great Giver listened to my prayer, and the world has been cooled and comforted.
(ਸ੍ਰਿਸ਼ਟੀ ਦੀ ਇਹ) ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ। ਦਾਤਾਰਿ = ਦਾਤਾਰ ਨੇ। ਸਿਸਟਿ = ਸ੍ਰਿਸ਼ਟੀ। ਠਰੁ = ਠੰਢੀ, ਸ਼ਾਂਤ।
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥
Take me into Your Embrace, and take away all my pain.
(ਇਸੇ ਤਰ੍ਹਾਂ) ਹੇ ਪ੍ਰਭੂ! ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ (ਇਹਨਾਂ ਦੀ) ਸਾਰੀ ਬਿਪਤਾ ਦੂਰ ਕਰ ਦੇਹ। ਅਪਦਾ = ਮੁਸੀਬਤ। ਹਰੁ = ਦੂਰ ਕਰ।
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥
Nanak meditates on the Naam, the Name of the Lord; the House of God is fruitful and prosperous. ||1||
ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਦਾ ਨਾਮ ਸਿਮਰ, ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥ ਸਫਲੁ = ਫਲ ਦੇਣ ਵਾਲਾ। ਭੰਨਿ = ਭੰਨ ਕੇ, ਦੂਰ ਕਰ ਕੇ ॥੧॥