ਚੌਪਈ

Chaupaee

ਚੌਪਈ:

ਪਛਿਮ ਦੇਵ ਰਾਵ ਬਡਭਾਗੀ

ਪੱਛਮ ਵਿਚ ਦੇਵ ਨਾਂ ਦਾ ਵਡਭਾਗੀ ਰਾਜਾ ਸੀ।

ਮੰਤ੍ਰ ਕਲਾ ਰਾਨੀ ਸੌ ਪਾਗੀ

In the West Country there lived an auspicious king named Dev Raao. Mantar Kala was his wife.

ਉਹ ਮੰਤ੍ਰ ਕਲਾ ਨਾਂ ਦੀ ਰਾਣੀ ਵਿਚ ਮਗਨ ਸੀ।

ਜੋ ਤ੍ਰਿਯ ਕਹੈ ਵਹੈ ਜੜ ਕਰਈ

ਜੋ ਇਸਤਰੀ ਕਹਿੰਦੀ, ਉਹੀ ਉਹ ਮੂਰਖ ਕਰਦਾ।

ਬਿਨੁ ਪੂਛੈ ਕਛੁ ਤਿਹ ਨੁਸਰਈ ॥੧॥

The way the woman directed, that fool followed and without her consent would not take a single step.(1)

ਉਸ ਨੂੰ ਪੁਛੇ ਬਿਨਾ (ਉਸ ਦਾ) ਕੋਈ ਕੰਮ ਸਰਦਾ ਨਹੀਂ ਸੀ ॥੧॥

ਤਾ ਪਰ ਰਹਤ ਰਾਵ ਉਰਝਾਯੋ

ਰਾਜਾ ਸਦਾ ਉਸ ਵਿਚ ਹੀ ਲੀਨ ਰਹਿੰਦਾ ਸੀ।

ਦੋਇ ਪੁਤ੍ਰ ਤਾ ਤੇ ਉਪਜਾਯੋ

She always ensnared the Raja; they had two sons.

ਉਸ ਤੋਂ ਉਸ ਨੂੰ ਦੋ ਪੁੱਤਰ ਪ੍ਰਾਪਤ ਹੋਏ।

ਕਾਲ ਪਾਇ ਰਾਜਾ ਮਰਿ ਗਯੋ

ਸਮਾਂ ਆਉਣ ਤੇ ਰਾਜਾ ਮਰ ਗਿਆ

ਰਾਜ ਪੁਤ੍ਰ ਤਾ ਕੇ ਕੋ ਭਯੋ ॥੨॥

After sometimes the Raja died and his sons took over the kingdom.(2)

ਅਤੇ ਉਸ ਦਾ ਪੁੱਤਰ ਰਾਜਾ ਹੋਇਆ ॥੨॥