ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਜਾ ਤੇ ਸਾਧੂ ਸਰਣਿ ਗਹੀ ॥
Since I grasped hold of the Sanctuary of the Holy,
ਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ, ਜਾ ਤੇ = ਜਾਂ ਤੇ, ਜਦੋਂ ਤੋਂ। ਸਾਧੂ = ਗੁਰੂ। ਗਹੀ = (ਮੈਂ) ਫੜੀ ਹੈ।
ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥
my mind is illuminated with tranquility, peace and poise, and I am rid of all my pain. ||1||Pause||
(ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ ॥੧॥ ਰਹਾਉ ॥ ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਪ੍ਰਗਾਸਾ = (ਆਤਮਕ ਜੀਵਨ ਦਾ) ਚਾਨਣ। ਬਿਰਥਾ = ਪੀੜਾ, ਦੁੱਖ-ਦਰਦ ॥੧॥ ਰਹਾਉ ॥
ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥
Please be merciful to me, O Lord, and bless me with Your Name; this is the prayer I offer to You.
ਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ-'ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼'। ਕ੍ਰਿਪਾਲ = ਦਇਆਵਾਨ। ਕਹੀ = ਆਖੀ ਹੈ।
ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥
I have forgotten my other occupations; remembering God in meditation, I have obtained the true profit. ||1||
ਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ)। ਮੈਂ ਅਸਲ ਖੱਟੀ ਖੱਟ ਲਈ ਹੈ ॥੧॥ ਆਨ = {अन्य} ਹੋਰ ਹੋਰ। ਬਿਸਰੇ = ਭੁੱਲ ਗਏ ਹਨ। ਸਿਮਰਤ = ਸਿਮਰਦਿਆਂ। ਸਹੀ = ਠੀਕ, ਅਸਲ ॥੧॥
ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥
We shall merge again into the One from whom we came; He is the Essence of Being.
ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ। ਜਹ ਤੇ = ਜਿਥੋਂ, ਜਿਸ ਪ੍ਰਭੂ ਤੋਂ। ਤਹੀ = ਉਸੇ ਵਿਚ, ਉੱਥੇ ਹੀ। ਸਮਾਨੋ = ਲੀਨ ਹੋ ਗਿਆ। ਸਾਈ = ਉਹੀ {ਇਸਤ੍ਰੀ ਲਿੰਗ}। ਬਸਤੁ = ਚੀਜ਼, ਨਾਮ-ਪਦਾਰਥ। ਅਹੀ = ਚਾਹੀ ਹੈ, ਤਾਂਘ ਰੱਖੀ ਹੋਈ ਹੈ।
ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥
Says Nanak, the Guru has eradicated my doubt; my light has merged into the Light. ||2||60||83||
ਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੨॥੬੦॥੮੩॥ ਗੁਰਿ = ਗੁਰੂ ਨੇ। ਭਰਮੁ = ਭਟਕਣਾ। ਖੋਇਓ = ਦੂਰ ਕਰ ਦਿੱਤੀ ਹੈ। ਜੋਤਿ = (ਮੇਰੀ) ਜਿੰਦ। ਜੋਤੀ = ਪ੍ਰਭੂ ਦੀ ਜੋਤਿ ਵਿਚ। ਸਮਹੀ = ਲੀਨ ਰਹਿੰਦੀ ਹੈ ॥੨॥੬੦॥੮੩॥