ਸਲੋਕੁ ॥
Salok:
ਸਲੋਕ।
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
The Guru has given the healing ointment of spiritual wisdom, and dispelled the darkness of ignorance.
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ। ਅੰਜਨੁ = ਸੁਰਮਾ। ਗੁਰਿ = ਗੁਰੂ ਨੇ। ਅੰਧੇਰ ਬਿਨਾਸੁ = ਹਨੇਰੇ ਦਾ ਨਾਸ।
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥
By the Lord's Grace, I have met the Saint; O Nanak, my mind is enlightened. ||1||
ਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ॥੧॥ ਸੰਤ ਭੇਟਿਆ = ਗੁਰੂ ਨੂੰ ਮਿਲਿਆ। ਮਨਿ = ਮਨ ਵਿਚ। ਪਰਗਾਸੁ = ਚਾਨਣ ॥੧॥