ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ ॥
Raag Soohee, The Word Of Kabeer Jee, And Other Devotees. Of Kabeer
ਰਾਗ ਸੂਹੀ ਵਿੱਚ ਭਗਤ ਕਬੀਰ ਜੀ ਦੀ ਤੇ ਸਾਰੇ ਭਗਤਾਂ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਵਤਰਿ ਆਇ ਕਹਾ ਤੁਮ ਕੀਨਾ ॥
Since your birth, what have you done?
(ਹੇ ਭਾਈ!) ਜਗਤ ਵਿਚ ਆ ਕੇ ਜਨਮ ਲੈ ਕੇ ਤੂੰ ਕੀਹ ਕੀਤਾ? (ਭਾਵ, ਤੂੰ ਕੁਝ ਭੀ ਨਾਹ ਖੱਟਿਆ) ਅਵਤਰਿ = ਉਤਰ ਕੇ, ਅਵਤਾਰ ਲੈ ਕੇ, ਜਨਮ ਲੈ ਕੇ। ਆਇ = (ਜਗਤ ਵਿਚ) ਆ ਕੇ, (ਮਨੁੱਖਾ ਜਨਮ ਵਿਚ) ਆ ਕੇ। ਕਹਾ = ਕੀਹ?
ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥
You have never even chanted the Name of the Lord. ||1||
ਤੂੰ ਪਰਮਾਤਮਾ ਦਾ ਨਾਮ (ਤਾਂ) ਕਦੇ ਸਿਮਰਿਆ ਨਹੀਂ ॥੧॥ ਕੋ = ਦਾ। ਕਬਹੂ = ਕਦੇ ਭੀ ॥੧॥
ਰਾਮ ਨ ਜਪਹੁ ਕਵਨ ਮਤਿ ਲਾਗੇ ॥
You have not meditated on the Lord; what thoughts are you attached to?
ਤੂੰ ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਕਿਹੜੀ (ਕੋਝੀ) ਮੱਤੇ ਲੱਗਾ ਹੋਇਆ ਹੈਂ? ਨ ਜਪਹੁ = ਤੂੰ ਨਹੀਂ ਸਿਮਰਦਾ।
ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥
What preparations are you making for your death, O unfortunate one? ||1||Pause||
ਹੇ ਭਾਗ-ਹੀਣ ਬੰਦੇ! ਤੂੰ ਮਰਨ ਦੇ ਵੇਲੇ ਲਈ ਕੀਹ ਤਿਆਰੀ ਕਰ ਰਿਹਾ ਹੈਂ? ॥੧॥ ਰਹਾਉ ॥ ਮਰਿ ਜਇਬੇ ਕਉ = ਮਰਨ ਵੇਲੇ ਲਈ। ਕਰਹੁ = ਤੁਸੀ ਕਰ ਰਹੇ ਹੋ। ਅਭਾਗੇ = ਹੇ ਭਾਗ-ਹੀਣ! ॥੧॥ ਰਹਾਉ ॥
ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥
Through pain and pleasure, you have taken care of your family.
ਕਈ ਤਰ੍ਹਾਂ ਦੀਆਂ ਔਖਿਆਈਆਂ ਸਹਾਰ ਕੇ ਤੂੰ (ਸਾਰੀ ਉਮਰ) ਕੁਟੰਬ ਹੀ ਪਾਲਦਾ ਰਿਹਾ, ਦੁਖ ਸੁਖ ਕਰਿ ਕੈ = ਔਖ ਸੌਖ ਸਹਾਰ ਕੇ, ਕਈ ਤਰ੍ਹਾਂ ਦੀਆਂ ਔਖਿਆਈਆਂ ਸਹਿ ਕੇ। ਜੀਵਾਇਆ = ਪਾਲਿਆ।
ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥
But at the time of death, you shall have to endure the agony all alone. ||2||
ਪਰ ਮਰਨ ਵੇਲੇ ਤੈਨੂੰ ਇਕੱਲਿਆਂ ਹੀ (ਆਪਣੀਆਂ ਗ਼ਲਤੀਆਂ ਬਦਲੇ) ਦੁੱਖ ਸਹਾਰਨਾ ਪਿਆ (ਭਾਵ, ਪਏਗਾ) ॥੨॥ ਇਕਸਰ = ਇਕੱਲਿਆਂ ਹੀ ॥੨॥
ਕੰਠ ਗਹਨ ਤਬ ਕਰਨ ਪੁਕਾਰਾ ॥
When you are seized by the neck, then you shall cry out.
(ਜਦੋਂ ਜਮਾਂ ਨੇ ਤੈਨੂੰ) ਗਲੋਂ ਆ ਫੜਿਆ (ਭਾਵ, ਜਦੋਂ ਮੌਤ ਸਿਰ ਤੇ ਆ ਗਈ), ਤਦੋਂ ਰੋਣ ਪੁਕਾਰਨ (ਤੋਂ ਕੋਈ ਲਾਭ ਨਹੀਂ ਹੋਵੇਗਾ); ਕੰਠ ਗਹਨ = ਗਲੋਂ ਫੜਨ (ਵੇਲੇ)। ਕਰਨ ਪੁਕਾਰਾ = ਪੁਕਾਰਾਂ ਕਰਨ ਦਾ (ਕੀਹ ਲਾਭ?)।
ਕਹਿ ਕਬੀਰ ਆਗੇ ਤੇ ਨ ਸੰਮੑਾਰਾ ॥੩॥੧॥
Says Kabeer, why didn't you remember the Lord before this? ||3||1||
ਕਬੀਰ ਆਖਦਾ ਹੈ- (ਉਹ ਵੇਲਾ ਆਉਣ ਤੋਂ) ਪਹਿਲਾਂ ਹੀ ਕਿਉਂ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ? ॥੩॥੧॥ ਕਹਿ = ਕਹੇ, ਆਖਦਾ ਹੈ। ਆਗੇ ਤੇ = ਮਰਨ ਤੋਂ ਪਹਿਲਾਂ ਹੀ। ਸੰਮ੍ਹ੍ਹਾਰਾ = ਯਾਦ ਕੀਤਾ ॥੩॥੧॥