ਮਾਲੀ ਗਉੜਾ ਮਹਲਾ ੪ ॥
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਿਸ਼ਾਹੀ।
ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥
O my mind, meditate, vibrate on the Lord, and all sins will be eradicated.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ। ਮਨ = ਹੇ ਮਨ! ਭਜੁ = ਭਜਨ ਕਰ। ਕਿਲਬਿਖ = ਪਾਪ।
ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥
The Guru has enshried the Lord, Har, Har, within my heart; I place my head on the Guru's Path. ||1||Pause||
ਪਰ ਇਹ ਹਰਿ-ਨਾਮ ਸਦਾ ਪੂਰੇ ਗੁਰੂ ਨੇ ਹੀ (ਪ੍ਰਾਣੀ ਦੇ) ਹਿਰਦੇ ਵਿਚ ਵਸਾਇਆ ਹੈ, (ਮੇਰੇ ਚੰਗੇ ਭਾਗ ਹੋਣ, ਜੇ) ਮੇਰਾ ਸਿਰ (ਅਜਿਹੇ) ਗੁਰੂ ਦੇ ਰਸਤੇ ਵਿਚ (ਭੇਟਾ) ਕੀਤਾ ਜਾਏ ॥੧॥ ਰਹਾਉ ॥ ਉਰ = ਹਿਰਦਾ। ਗੁਰਿ ਪੂਰੇ = ਪੂਰੇ ਗੁਰੂ ਨੇ। ਸੀਸੁ = ਸਿਰ। ਕੀਜੈ = ਕਰਨਾ ਚਾਹੀਦਾ ਹੈ (ਭੇਟਾ)। ਵਾਟ = ਰਸਤਾ ॥੧॥ ਰਹਾਉ ॥
ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥
Whoever tells me the stories of my Lord God, I would cut my mind into slices, and dedicate it to him.
ਜਿਹੜਾ ਕੋਈ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਵੇ, ਮੈਂ ਉਸ ਨੂੰ ਆਪਣਾ ਮਨ ਟੋਟੇ ਟੋਟੇ ਕਰ ਕੇ ਦੇ ਦਿਆਂ। ਮੈ = ਮੈਨੂੰ। ਬਾਰ = ਸਿਫ਼ਤ-ਸਾਲਾਹ ਦੀ ਗੱਲ। ਤਿਸੁ = ਉਸ (ਮਨੁੱਖ) ਨੂੰ। ਦੇਵਉ = ਦੇਵਉਂ, ਮੈਂ ਦਿਆਂ। ਕਟਿ = ਕੱਟ ਕੇ।
ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥
The Perfect Guru has united me with the Lord, my Friend; I have sold myself at each and every store for the Guru's Word. ||1||
ਪੂਰੇ ਗੁਰੂ ਨੇ ਹੀ ਸੱਜਣ-ਪ੍ਰਭੂ ਮਿਲਾਇਆ ਹੈ। ਗੁਰੂ ਦੇ ਬਚਨ ਦੀ ਬਰਕਤ ਨਾਲ ਮੈਂ ਉਸ ਦਾ ਹੱਟੀ ਹੱਟੀ ਵਿਕਿਆ (ਗੁਲਾਮ) ਬਣ ਚੁਕਾ ਹਾਂ ॥੧॥ ਮੇਲਿਓ = ਮਿਲਾਇਆ। ਗੁਰਿ ਪੂਰੈ = ਪੂਰੇ ਗੁਰੂ ਨੇ। ਗੁਰ ਬਚਨਿ = ਗੁਰ ਦੇ ਬਚਨ ਦੀ ਰਾਹੀਂ। ਹਟਿ = ਹੱਟ ਤੇ। ਹਟਿ ਹਾਟ = ਹੱਟੀ ਹੱਟੀ ਤੇ ॥੧॥
ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥
One may give donations in charity at Prayaag, and cut the body in two at Benares,
ਕਿਸੇ ਨੇ ਤਾਂ ਮਾਘ ਦੀ ਸੰਗ੍ਰਾਂਦ ਤੇ ਪ੍ਰਯਾਗ-ਤੀਰਥ ਉਤੇ (ਜਾ ਕੇ) ਬਹੁਤ ਦਾਨ ਕੀਤਾ, ਕਿਸੇ ਨੇ ਕਾਸ਼ੀ ਜਾ ਕੇ ਕਰਵੱਤ੍ਰ ਨਾਲ ਆਪਣਾ ਸਰੀਰ ਦੁ-ਫਾੜ ਕਰਾ ਦਿੱਤਾ (ਪਰ ਇਹ ਸਭ ਕੁਝ ਵਿਅਰਥ ਹੀ ਗਿਆ, ਕਿਉਂਕਿ) ਮਕਰ = ਮਕਰ ਰਾਸਿ ਵੇਲੇ, ਜਦੋਂ ਸੂਰਜ ਮਕਰ ਰਾਸਿ ਵਿਚ ਦਾਖ਼ਲ ਹੁੰਦਾ ਹੈ, ਮਾਘ ਦੀ ਸੰਗ੍ਰਾਂਦ ਨੂੰ। ਪ੍ਰਾਗਿ = ਪ੍ਰਯਾਗ ਤੀਰਥ ਤੇ। ਕਾਟਿ = ਕੱਟ ਕੇ (ਕਰਵੱਤ੍ਰ ਨਾਲ ਕਾਂਸ਼ੀ ਜਾ ਕੇ)।
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥
but without the Lord's Name, no one attains liberation, even though one may give away huge amounts of gold. ||2||
ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਕੋਈ ਭੀ ਮਨੁੱਖ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਹਾਸਲ ਨਹੀਂ ਕਰ ਸਕਦਾ, ਭਾਵੇਂ ਤੀਰਥਾਂ ਤੇ ਜਾ ਕੇ ਬਹੁਤ ਸਾਰਾ ਸੋਨਾ ਭੀ ਥੋੜਾ ਥੋੜਾ ਕਰ ਕੇ ਅਨੇਕਾਂ ਨੂੰ ਦਾਨ ਦਿੱਤਾ ਜਾਏ ॥੨॥ ਕੋ = ਕੋਈ ਭੀ ਮਨੁੱਖ। ਕੰਚਨੁ = ਸੋਨਾ। ਦੀਜੈ = ਜੇ ਦਿੱਤਾ ਜਾਏ ॥੨॥
ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥
When one follows the Guru's Teachings, and sings the Kirtan of the Lord's Praises, the doors of the mind, held shut by deception, are thrown open again.
ਜਿਸ ਮਨੁੱਖ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪ੍ਰਭੂ ਦਾ ਜਸ ਗਾਵਿਆ, ਉਸ ਦੇ ਮਨ ਵਿਚਲੇ ਕਿਵਾੜ ਖੁੱਲ੍ਹ ਗਏ (ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ)। ਕੀਰਤਿ = ਸਿਫ਼ਤ-ਸਾਲਾਹ। ਗੁਰਮਤਿ = ਗੁਰੂ ਦੀ ਮੱਤ ਲੈ ਕੇ। ਜਸੁ = ਸਿਫ਼ਤ-ਸਾਲਾਹ। ਮਨਿ = ਮਨ ਵਿਚ। ਕਪਟ ਕਪਾਟ = ਕਿਵਾੜ।
ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥
The three qualities are shattered, doubt and fear run away, and the clay pot of public opinion is broken. ||3||
ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮਨ ਦੀ ਖਿੱਝ ਦੂਰ ਕੀਤਿਆਂ ਜਿਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਵਹਿਮ ਤੇ ਡਰ ਦੂਰ ਹੋ ਗਿਆ, ਉਸ ਦੀ ਲੋਕ-ਲਾਜ ਦੀ ਮਟੁਕੀ ਭੀ ਟੁੱਟ ਗਈ (ਜਿਹੜੀ ਉਹ ਸਦਾ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਸੀ) ॥੩॥ ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਮੱਥੇ ਉਤੇ ਪਈਆਂ ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਮਨ ਦੀ ਖਿੱਝ। ਫੋਰਿ = ਤੋੜ ਕੇ, ਦੂਰ ਕਰ ਕੇ। ਭਰਮੁ = ਭਟਕਣਾ। ਭਉ = ਡਰ {ਇਕ-ਵਚਨ}। ਲਜ = ਲੋਕ-ਰਾਜ (ਦੀ)। ਮਟੁਕੀ = ਨਿੱਕਾ ਜਿਹਾ ਮੱਟ ॥੩॥
ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥
They alone find the Perfect Guru in this Dark Age of Kali Yuga, upon whose foreheads such pre-ordained destiny is inscribed.
ਇਸ ਜਗਤ ਵਿਚ ਪੂਰਾ ਗੁਰੂ ਉਹਨਾਂ ਪ੍ਰਾਣੀਆਂ ਨੇ ਹੀ ਲੱਭਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਹੀ ਅਜਿਹੇ ਲੇਖ ਲਿਖੇ ਹੁੰਦੇ ਹਨ। ਕਲਜੁਗਿ = ਕਲਜੁਗ ਵਿਚ, ਕਲੇਸ਼ਾਂ-ਭਰੇ ਜਗਤ ਵਿਚ। ਤਿਨ੍ਹ੍ਹ = {ਬਹੁ-ਵਚਨ} ਉਹਨਾਂ ਨੇ। ਜਿਨ੍ਹ੍ਹ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਲਿਲਾਟ = ਮੱਥਾ। ਧੁਰਿ = ਧੁਰੋਂ, ਪ੍ਰਭੂ ਦੇ ਹੁਕਮ ਅਨੁਸਾਰ।
ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ ੧ ॥
Servant Nanak drinks in the Ambrosial Nectar; all his hunger and thirst are quenched. ||4||6|| Set of Six Hymns 1||
ਹੇ ਦਾਸ ਨਾਨਕ! (ਅਜਿਹੇ ਬੰਦਿਆਂ ਨੇ ਜਦੋਂ ਗੁਰੂ ਦੀ ਕਿਰਪਾ ਨਾਲ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ, ਉਹਨਾਂ ਦੀ ਮਾਇਆ ਵਾਲੀ ਸਾਰੀ ਭੁੱਖ ਤ੍ਰੇਹ ਲਹਿ ਗਈ ॥੪॥੬॥ਛਕਾ ੧ ॥ ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਸਭ = ਸਾਰੀ। ਤਿਖਾਟ = ਤਿਖ, ਤ੍ਰੇਹ।੪। ਛਕਾ = ਛੱਕਾ, ਛੇ ਸ਼ਬਦਾਂ ਦਾ ਜੋੜ ॥੪॥੬॥ਛਕਾ ੧ ॥