ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥
Naarad, Dhroo, Prahlaad and Sudaamaa are accounted among the Lord's devotees of the past.
ਨਾਰਦ, ਧ੍ਰੂ ਪ੍ਰਹਲਾਦ, ਸੁਦਾਮਾ- ਜੋ ਹਰੀ ਦੇ ਪੂਰਬਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ; ਪੁਬ = ਪੂਰਬਲੇ (ਜੁਗਾਂ ਦੇ)। ਗਣੰ = ਗਿਣੇ ਜਾਂਦੇ ਹਨ।
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥
Ambreek, Jai Dayv, Trilochan, Naam Dayv and Kabeer are also remembered.
ਅੰਬਰੀਕ, ਜੈਦੇਵ, ਤ੍ਰਿਲੋਚਨ, ਨਾਮਾ ਅਤੇ ਕਬੀਰ, ਅਵਰੁ = ਅਤੇ ਹੋਰ। ਭਣੰ = ਆਖੇ ਜਾਂਦੇ ਹਨ।
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥
They were incarnated in this Dark Age of Kali Yuga; their praises have spread over all the world.
ਜਿਨ੍ਹਾਂ ਦਾ ਜਨਮ ਕਲਜੁਗ ਵਿਚ ਹੋਇਆ ਹੈ- ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ (ਹਰੀ ਦੇ ਭਗਤ ਹੋਣ ਦੇ ਕਾਰਨ ਹੀ) ਖਿਲਰਿਆ ਹੋਇਆ ਹੈ। ਅਵਤਾਰੁ = ਜਨਮ। ਕਲਿ ਭਿੰਤਰਿ = ਕਲਜੁਗ ਵਿਚ। ਛਾਇਯਉ = ਖਿਲਰਿਆ ਹੈ।
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੩॥
O Great and Supreme Guru Raam Daas, Your Victory resounds across the universe. You have attained the supreme status of the Lord. ||3||
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ, ਕਿ ਆਪ ਨੇ ਹਰੀ (ਦੇ ਮਿਲਾਪ) ਦੀ ਪਰਮ ਪਦਵੀ ਪਾਈ ਹੈ ॥੩॥