ਸੋਰਠਿ ਮਹਲਾ ਪੰਚਪਦੇ

Sorat'h, First Mehl, Panch-Padhay:

ਸੋਰਠਿ ਪਹਿਲੀ ਪਾਤਿਸ਼ਾਹੀ। ਪੰਚਪਦੇ। ਪੰਚਪਦੇ = ਪੰਜ ਪੰਜ ਬੰਦਾਂ ਵਾਲੇ ਸ਼ਬਦ।

ਅਪਨਾ ਘਰੁ ਮੂਸਤ ਰਾਖਿ ਸਾਕਹਿ ਕੀ ਪਰ ਘਰੁ ਜੋਹਨ ਲਾਗਾ

You cannot save your own home from being plundered; why do you spy on the houses of others?

(ਹੇ ਮਨ!) ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ? ਘਰੁ = ਆਤਮਕ ਜੀਵਨ। ਮੂਸਤ = ਚੁਰਾਇਆ ਜਾ ਰਿਹਾ ਹੈ। ਕੀ = ਕਿਉਂ? ਜੋਹਨ ਲਾਗਾ = ਤੱਕ ਰਿਹਾ ਹੈਂ, ਛਿੱਦ੍ਰ ਲੱਭ ਰਿਹਾ ਹੈਂ।

ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥

That Gurmukh who joins himself to the Guru's service, saves his own home, and tastes the Lord's Nectar. ||1||

ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ ॥੧॥

ਮਨ ਰੇ ਸਮਝੁ ਕਵਨ ਮਤਿ ਲਾਗਾ

O mind, you must realize what your intellect is focused on.

ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ?

ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ਰਹਾਉ

Forgetting the Naam, the Name of the Lord, one is involved with other tastes; the unfortunate wretch shall come to regret it in the end. ||Pause||

ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ। ਰਹਾਉ॥ ਅਨ ਰਸ = ਹੋਰ ਰਸਾਂ ਵਿਚ। ਅਭਾਗਾ = ਭਾਗ-ਹੀਣ ॥ ਰਹਾਉ॥

ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ

When things come, he is pleased, but when they go, he weeps and wails; this pain and pleasure remains attached to him.

(ਹੇ ਮਨ!) ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤਾਂ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ। ਹਰਖ = ਖ਼ੁਸ਼ੀ। ਨਾਲੇ = ਨਾਲ ਹੀ, ਸਦਾ ਨਾਲ।

ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥

The Lord Himself causes him to enjoy pleasure and endure pain; the Gurmukh, however, remains unaffected. ||2||

(ਪਰ ਜੀਵ ਕੀਹ ਵੱਸ?) ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ। (ਸਿਰਫ਼) ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨॥ ਭੋਗਿ = ਭੋਗ ਵਿਚ। ਅਨਰਾਗਾ = ਰਾਗ-ਰਹਿਤ, ਨਿਰਮੋਹ ॥੨॥

ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ

What else can be said to be above the subtle essence of the Lord? One who drinks it in is satisfied and satiated.

(ਹੇ ਮਨ!) ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ। ਜਿਸ ਨੇ ਇਹ ਰਸ ਪੀਤਾ ਹੈ ਉਹ (ਦੁਨੀਆ ਦੇ ਹੋਰ ਰਸਾਂ ਵਲੋਂ) ਰੱਜ ਜਾਂਦਾ ਹੈ। ਊਪਰਿ = ਵਧੀਆ। ਜਿਨਿ = ਜਿਸ ਨੇ। ਤ੍ਰਿਪਤਾਗਾ = ਰੱਜ ਗਿਆ।

ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥

One who is lured by Maya loses this juice; that faithless cynic is tied to his evil-mindedness. ||3||

ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ (ਨਾਮ-) ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮੱਤ ਵਿਚ ਜਾ ਲੱਗਦਾ ਹੈ ॥੩॥ ਖੋਇਆ = ਗਵਾ ਲਿਆ। ਜਾ = ਜਾਇ, ਜਾ ਕੇ। ਸਾਕਤ = ਮਾਇਆ-ਵੇੜ੍ਹੇ ਮਨੁੱਖ ॥੩॥

ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ

The Lord is the life of the mind, the Master of the breath of life; the Divine Lord is contained in the body.

ਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ। ਜੀਉ = ਜਿੰਦ, ਆਸਰਾ। ਪਵਨ = ਪ੍ਰਾਣ। ਦੇਹੀ = ਦੇਹ ਦਾ ਮਾਲਕ। ਦੇਹੀ = ਸਰੀਰ। ਦੇਉ = ਪ੍ਰਕਾਸ਼-ਰੂਪ ਪ੍ਰਭੂ।

ਜੇ ਤੂ ਦੇਹਿ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥

If You so bless us, Lord, then we sing Your Praises; the mind is satisfied and fulfilled, lovingly attached to the Lord. ||4||

ਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇਂ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ। ਜਿਸ ਮਨੁੱਖ ਦੀ ਸੁਰਤ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ ॥੪॥ ਗਾਈ = ਮੈਂ ਗਾਵਾਂ ॥੪॥

ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ

In the Saadh Sangat, the Company of the Holy, the subtle essence of the Lord is obtained; meeting the Guru, the fear of death departs.

ਹੇ ਨਾਨਕ! ਸਾਧ ਸੰਗਤ ਵਿਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ। ਗੁਰਿ = ਗੁਰੂ ਦੀ ਰਾਹੀਂ। ਮਿਲਿਐ = ਮਿਲੇ ਦੀ ਰਾਹੀਂ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ।

ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥

O Nanak, chant the Name of the Lord, as Gurmukh; you shall obtain the Lord, and realize your pre-ordained destiny. ||5||10||

ਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੫॥੧੦॥ ਮਸਤਕਿ = ਮੱਥੇ ਉਤੇ ॥੫॥੧੦॥