ਚੌਪਈ ॥

Chaupaee.

ਚੌਪਈ:

ਸਭਹੂੰ ਇਹੈ ਚਿਤ ਮੈ ਜਾਨੀ ॥

ਸਭ ਨੇ ਮਨ ਵਿਚ ਇਹੀ ਸਮਝਿਆ

ਤਾ ਕੀ ਨਾਰਿ ਤ੍ਰਿਯਾ ਪਹਿਚਾਨੀ ॥

People thought that she was his own wife,

ਕਿ ਇਹ ਇਸਤਰੀ ਇਸ ਦੀ ਪਤਨੀ ਹੈ।

ਬਿਨੁ ਪੂਛੇ ਪਤਿ ਕੇ ਕ︀ਯੋਨ ਆਈ ॥

(ਇਹ) ਪਤੀ ਦੇ ਪੁੱਛੇ ਬਿਨਾ ਕਿਉਂ ਆਈ ਹੈ।

ਜਾ ਤੇ ਆਜੁ ਮਾਰਿ ਤੈਂ ਖਾਈ ॥੫॥

Who had come out of the house without his permission and got beating.(5)

ਇਸ ਲਈ ਉਸ ਨੇ ਅਜ ਮਾਰ ਖਾਈ ਹੈ ॥੫॥

ਜਬ ਲੌ ਤਾਹਿ ਤ੍ਰਿਯਹਿ ਸੁਧਿ ਆਈ ॥

ਜਦ ਤਕ ਉਸ ਇਸਤਰੀ ਨੂੰ ਹੋਸ਼ ਆਈ,

ਤਬ ਲੌ ਗਯੋ ਵਹ ਪੁਰਖ ਲੁਕਾਈ ॥

By the time the woman regained consciousness he had gone on his away.

ਤਦ ਤਕ ਉਹ ਪੁਰਸ਼ ਲੁਕ ਗਿਆ।

ਤਾ ਤੇ ਤ੍ਰਸਤ ਨ ਤਹ ਪੁਨਿ ਗਈ ॥

ਉਸ ਦੇ ਡਰ ਤੋਂ ਉਹ ਫਿਰ (ਉਥੇ) ਨਹੀਂ ਗਈ।

ਚੋਰੀ ਕਰਤ ਹੁਤੀ ਤਜਿ ਦਈ ॥੬॥

Dreaded by him she never came there again and abandoned stealing.(6)(1)

(ਉਹ) ਚੋਰੀ ਕਰਦੀ ਹੁੰਦੀ ਸੀ, (ਹੁਣ) ਛਡ ਦਿੱਤੀ ॥੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੧॥੨੩੬੮॥ਅਫਜੂੰ॥

121st Parable of Auspicious Chritars Conversation of the Raja and the Minister, Completed With Benediction. (121)(2366)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੧॥੨੩੬੮॥ ਚਲਦਾ॥