ਚੌਪਈ

Chaupaee

ਚੌਪਈ:

ਏਕ ਲਹੌਰ ਸੁਨਾਰੋ ਰਹੈ

In the city of Lahore, there lived a goldsmith,

ਲਾਹੌਰ ਵਿਚ ਇਕ ਸੁਨਿਆਰਾ ਰਹਿੰਦਾ ਸੀ।

ਅਤਿ ਤਸਕਰ ਤਾ ਕੋ ਜਗ ਕਹੈ

Whom people used to know as a big swindler.

ਉਸ ਨੂੰ ਸਾਰੇ ਵੱਡਾ ਚੋਰ ਕਹਿੰਦੇ ਸਨ।

ਸਾਹੁ ਤ੍ਰਿਯਾ ਤਾ ਕੋ ਸੁਨਿ ਪਾਯੋ

When the Shah’s wife heard about him,

ਇਹ (ਗੱਲ) ਸ਼ਾਹ ਦੀ ਵਹੁਟੀ ਨੇ ਸੁਣ ਲਈ।

ਘਾਟ ਗੜਨ ਹਿਤ ਤਾਹਿ ਬੁਲਾਯੋ ॥੧॥

She called him to get the ornaments made.(1)

ਉਸ ਨੂੰ (ਗਹਿਣਿਆਂ ਦੀ) ਘਾੜਤ ਘੜਨ ਲਈ ਬੁਲਾ ਲਿਆ ॥੧॥