ਚੌਪਈ

Chaupaee

ਚੌਪਈ:

ਨ੍ਰਿਪ ਸੁਤ ਤਾ ਕੇ ਪਾਛੇ ਧਾਯੋ

(ਇਕ ਦਿਨ) ਰਾਜੇ ਦਾ ਪੁੱਤਰ ਉਸ (ਜੋਗੀ) ਦੇ ਪਿਛੇ ਗਿਆ,

ਤਿਨ ਜੁਗਯਹਿ ਕਛੁ ਭੇਦ ਪਾਯੋ

Without letting him know, the Raja’s son followed the Yogi.

ਪਰ ਜੋਗੀ ਨੂੰ ਉਸ ਦਾ ਕੁਝ ਵੀ ਪਤਾ ਨਾ ਲਗਿਆ।

ਜਬ ਵਹ ਜਾਇ ਬਿਰਛ ਮੈ ਬਰਿਯੋ

ਜਦ ਉਹ (ਜੋਗੀ) ਬ੍ਰਿਛ ਵਿਚ ਜਾ ਕੇ ਵੜਿਆ,

ਤਬ ਛਿਤ ਪਤਿ ਸੁਤ ਦ੍ਰੁਮ ਪਰ ਚਰਿਯੋ ॥੧੧॥

When the Yogi had entered the tree, the Raja’s son climbed the tree.(11)

ਤਦ ਰਾਜੇ ਦਾ ਲੜਕਾ ਬ੍ਰਿਛ ਉਤੇ ਚੜ੍ਹ ਗਿਆ ॥੧੧॥

ਭਯੋ ਪ੍ਰਾਤ ਜੋਗੀ ਪੁਰ ਆਯੋ

ਸਵੇਰ ਹੋਣ ਤੇ ਜੋਗੀ ਨਗਰ ਨੂੰ ਚਲਿਆ ਗਿਆ।

ਉਤਰਿ ਭੂਪ ਸੁਤ ਤਾਲ ਬਜਾਯੋ

Next morning when the Yogi went to the town, the Raja’s son came down and clapped his hands.

(ਤਦ) ਰਾਜੇ ਦੇ ਪੁੱਤਰ ਨੇ (ਬ੍ਰਿਛ ਤੋਂ) ਉਤਰ ਕੇ ਤਾੜੀ ਵਜਾਈ।

ਛੋਰਿ ਕਿਵਾਰ ਕੁਅਰਿ ਤਿਨ ਦੀਨੋ

ਉਸ ਇਸਤਰੀ ਨੇ ਕਿਵਾੜ ਖੋਲ੍ਹ ਦਿੱਤਾ।

ਤਾ ਸੌ ਕੁਅਰ ਭੋਗ ਦ੍ਰਿੜ ਕੀਨੋ ॥੧੨॥

And, then, daringly, the prince made love with her.(l2)

ਉਸ ਨਾਲ ਰਾਜ ਕੁਮਾਰ ਨੇ ਚੰਗੀ ਤਰ੍ਹਾਂ ਭੋਗ-ਵਿਲਾਸ ਕੀਤਾ ॥੧੨॥