ਰਹਤ ਅਵਰ ਕਛੁ ਅਵਰ ਕਮਾਵਤ

He says one thing, and does something else.

ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ; ਰਹਤ = ਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ ਹੋਏ ਹਨ। ਅਵਰ = ਹੋਰ। ਕਛੁ ਅਵਰ = ਕੁਝ ਹੋਰ। ਕਮਾਵਤ = ਕਮਾਂਦਾ ਹੈ, ਅਮਲੀ ਜ਼ਿੰਦਗੀ ਹੈ।

ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ

There is no love in his heart, and yet with his mouth he talks tall.

ਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ। ਮਨਿ = ਮਨ ਵਿਚ। ਗੰਢ ਲਾਵਤ = ਗਾਂਢੇ ਲਾਂਦਾ ਹੈ, ਜੋੜ-ਤੋੜ ਕਰਦਾ ਹੈ।

ਜਾਨਨਹਾਰ ਪ੍ਰਭੂ ਪਰਬੀਨ

The Omniscient Lord God is the Knower of all.

(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ, ਪਰਬੀਨ = ਚਤੁਰ, ਸਿਆਣਾ।

ਬਾਹਰਿ ਭੇਖ ਕਾਹੂ ਭੀਨ

He is not impressed by outward display.

(ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ। ਕਾਹੂ = ਕਿਸੇ ਦੇ। ਭੀਨ = ਭਿੱਜਦਾ, ਪ੍ਰਸੰਨ ਹੁੰਦਾ।

ਅਵਰ ਉਪਦੇਸੈ ਆਪਿ ਕਰੈ

One who does not practice what he preaches to others,

(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ, ਅਵਰ = ਹੋਰਨਾਂ ਨੂੰ।

ਆਵਤ ਜਾਵਤ ਜਨਮੈ ਮਰੈ

shall come and go in reincarnation, through birth and death.

ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਜਿਸ ਕੈ ਅੰਤਰਿ ਬਸੈ ਨਿਰੰਕਾਰੁ

One whose inner being is filled with the Formless Lord

ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ, ਜਿਸ ਕੈ ਅੰਤਰਿ = ਜਿਸ ਮਨੁੱਖ ਦੇ ਮਨ ਵਿਚ।

ਤਿਸ ਕੀ ਸੀਖ ਤਰੈ ਸੰਸਾਰੁ

by his teachings, the world is saved.

ਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ। ਸੀਖ = ਸਿੱਖਿਆ। ਤਿਸ ਕੀ ਸੀਖ = ਉਸ ਦੀ ਸਿੱਖਿਆ ਨਾਲ। ਸੰਸਾਰੁ = ਜਗਤ (ਭਾਵ, ਜਗਤ ਦਾ ਹਰੇਕ ਜੀਵ)।

ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ

Those who are pleasing to You, God, know You.

(ਹੇ ਪ੍ਰਭੂ!) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ। ਤੁਮ ਭਾਨੇ = ਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨ। ਤਿਨ = ਉਹਨਾਂ ਨੇ।

ਨਾਨਕ ਉਨ ਜਨ ਚਰਨ ਪਰਾਤਾ ॥੭॥

Nanak falls at their feet. ||7||

ਹੇ ਨਾਨਕ! (ਆਖ)-ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ ॥੭॥ ਉਨ ਜਨ ਚਰਨ = ਉਹਨਾਂ ਮਨੁੱਖਾਂ ਦੇ ਪੈਰਾਂ ਤੇ। ਪਰਾਤਾ = ਪੈਂਦਾ ਹੈ। ਮੁਖਹੁ = ਮੂੰਹੋਂ, ਮੂੰਹ ਦੀਆਂ ਗੱਲਾਂ ਨਾਲ ॥੭॥