ਚੌਪਈ

Chaupaee

ਚੌਪਈ:

ਸਭ ਲੋਗਨ ਕਹ ਧਾਮ ਬੁਲਾਯੋ

ਉਸ ਨੇ ਸਾਰਿਆਂ ਲੋਕਾਂ ਨੂੰ ਘਰ ਬੁਲਾਇਆ

ਨਿਜੁ ਦੇਹੀ ਕੋ ਘਾਵ ਦਿਖਾਯੋ

He called all the people and showed them the injuries on his body,

ਅਤੇ ਆਪਣੇ ਸ਼ਰੀਰ ਦੇ ਜ਼ਖ਼ਮ ਵਿਖਾਏ।

ਪੁਨਿ ਤਿਨ ਕੋ ਲੈ ਨਾਰਿ ਦਿਖਾਰੀ

ਫਿਰ ਉਨ੍ਹਾਂ ਨੂੰ ਇਸਤਰੀ ਵਿਖਾਈ

ਰੋਇ ਕੂਕ ਊਚੇ ਕਰਿ ਮਾਰੀ ॥੪॥

And then he showed them the body of the woman and cried aloud.(4)

ਅਤੇ ਰੋ ਕੇ ਉੱਚੀ ਕੂਕ ਮਾਰੀ ॥੪॥

ਜਬ ਮੋਰੇ ਤ੍ਰਿਯ ਘਾਵ ਨਿਹਾਰਿਯੋ

(ਅਤੇ ਕਹਿਣ ਲਗਾ) ਜਦੋਂ ਇਸਤਰੀ ਨੇ ਮੇਰੇ ਜ਼ਖ਼ਮ ਵੇਖੇ

ਅਧਿਕ ਸੋਕ ਚਿਤ ਮਾਝ ਬਿਚਾਰਿਯੋ

‘When the woman saw my injuries, she became very worried.

ਤਾਂ ਉਸ ਨੇ ਮਨ ਵਿਚ ਬਹੁਤ ਦੁਖ ਮੰਨਾਇਆ।

ਭੇਦ ਪਾਇ ਦਿਯ ਮੁਹਿ ਕਹ ਟਾਰੀ

ਮੈਨੂੰ ਵਖਰਿਆਂ ਕਰ ਕੇ ਟਾਲ ਦਿੱਤਾ

ਲੈ ਪਾਸੀ ਸੁਰ ਲੋਕ ਬਿਹਾਰੀ ॥੫॥

‘Pushing me on one side she put rope around her (throat) and headed towards the heavens.(5)

ਅਤੇ (ਆਪ) ਫਾਂਸੀ ਲੈ ਕੇ ਸਵਰਗ ਸਿਧਾਰ ਗਈ ॥੫॥