ਚੌਪਈ

CHAUPAI

ਚੌਪਈ:

ਆਦਿ ਦੁਰਦਨੀ ਸਬਦ ਬਖਾਨਹੁ

ਪਹਿਲਾਂ 'ਦੁਰਦਨੀ' (ਹਾਥੀਆਂ ਵਾਲੀ ਸੈਨਾ) ਸ਼ਬਦ ਕਹੋ।

ਤਾ ਕੇ ਅੰਤਿ ਸਤ੍ਰੁ ਪਦ ਠਾਨਹੁ

ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਨਾਮ ਤੁਪਕ ਕੇ ਸਕਲ ਲਹਿਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਕੇ ਬਿਖੈ ਭੇਦ ਨਹੀ ਕਿਜੈ ॥੧੦੬੯॥

Saying the word “Durdani” in the beginning, add the word “Shatru” at the end and utter the names of Tupak without any discrimination.1069.

ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਕਰੋ ॥੧੦੬੯॥

ਦ੍ਵਿਪਨੀ ਆਦਿ ਉਚਾਰਨ ਕੀਜੈ

ਪਹਿਲਾਂ 'ਦ੍ਵਿਪਨੀ' (ਹਾਥੀ ਵਾਲੀ ਸੈਨਾ) (ਸ਼ਬਦ) ਦਾ ਉਚਾਰਨ ਕਰੋ।

ਅਰਿ ਪਦ ਅੰਤਿ ਤਵਨ ਕੇ ਦੀਜੈ

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਹ ਹੀ ਤੇ ਕਹੀਐ ॥੧੦੭੦॥

Saying the word “Dayapani”, add the word “ari” at the end and know all the names of Tupak for using them in the desired way.1070.

ਇਸ ਨੂੰ ਜਿਥੇ ਚਾਹੋ, ਉਥੇ ਕਹੋ ॥੧੦੭੦॥

ਆਦਿ ਪਦਮਿਨੀ ਸਬਦ ਬਖਾਨਹੁ

ਪਹਿਲਾਂ 'ਪਦਮਿਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਠਾਨਹੁ

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹੀਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਕਛਹੂ ਕੀਜੈ ॥੧੦੭੧॥

Saying firstly the world “Padmini”, add the word “ari” at the end and know all the names of Tupak without any discrimination.1071.

ਇਸ ਵਿਚ ਕੋਈ ਅੰਤਰ ਨਾ ਕਰੋ ॥੧੦੭੧॥