ਸਵੈਯਾ

SWAYYA

ਸਵੈਯਾ:

ਜਗਿ ਨਿਹਾਰਿ ਜੁਧਿਸਟਰ ਕੋ ਮਨ ਭੀਤਰ ਕਉਰਨ ਕੋਪ ਬਸਾਯੋ

ਯੁਧਿਸ਼ਠਰ ਦਾ ਯੱਗ ਵੇਖ ਕੇ ਕੌਰਵਾਂ ਨੇ ਮਨ ਵਿਚ ਕ੍ਰੋਧ ਨੂੰ ਵਸਾ ਲਿਆ।

ਪੰਡੁ ਕੈ ਪੁਤ੍ਰਨ ਜਗ ਕੀਯੋ ਤਿਹ ਤੇ ਇਨ ਕੋ ਜਗ ਮੈ ਜਸੁ ਛਾਯੋ

Seeing the Yajna of Yudhishtar, Kauravas got angry in their mind and said, “Because of the performance of Yajna by Pandavas, their fame has spread throughout the world

(ਉਥੇ ਸਾਰੇ ਕਹਿੰਦੇ ਸਨ) ਪੰਡੁ (ਰਾਜੇ) ਦੇ ਪੁੱਤਰਾਂ ਨੇ ਯੱਗ ਕੀਤਾ ਹੈ ਜਿਸ ਕਰ ਕੇ ਉਨ੍ਹਾਂ ਦਾ ਜਗਤ ਵਿਚ ਯਸ਼ ਪਸਰ ਗਿਆ ਹੈ।

ਐਸੋ ਲੋਕ ਬਿਖੈ ਹਮਰੋ ਜਸੁ ਹੋਤ ਭਯੋ ਕਹਿ ਸ︀ਯਾਮ ਸੁਨਾਯੋ

ਇਸ ਤਰ੍ਹਾਂ ਦਾ ਯਸ਼ ਲੋਕ (ਭਾਵ ਜਗਤ) ਵਿਚ ਸਾਡਾ ਨਹੀਂ ਹੋਇਆ। (ਕਵੀ) ਸ਼ਿਆਮ (ਕਹਿ ਕੇ) ਸੁਣਾਉਂਦੇ ਹਨ

ਭੀਖਮ ਤੇ ਸੁਤ ਸੂਰਜ ਤੇ ਸੁ ਨਹੀ ਹਮ ਤੇ ਐਸੋ ਜਗ ਹ੍ਵੈ ਆਯੋ ॥੨੩੫੮॥

We have the mighty heroes like Bhishma and Karan with us, even then we could not perform such a Yajna and we could not be renowned in the world.”2358.

ਕਿ ਨਾ ਭੀਸ਼ਮ ਕੋਲੋਂ, ਨਾ ਸੂਰਜ ਦੇ ਪੁੱਤਰ (ਕਰਨ) ਪਾਸੋਂ ਅਤੇ ਨਾ ਹੀ ਸਾਡੇ ਕੋਲੋਂ ਅਜਿਹਾ ਯੱਗ ਹੋਇਆ ਹੈ ॥੨੩੫੮॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਜਾ ਜੁਧਿਸਟਰ ਰਾਜਸੂਇ ਜਗ ਸੰਪੂਰਨੰ

End of the description of Rajsui Yajna in Krishnavatara (based on Dasham Skandh Purana) in Bachittar Natak.

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਜਸੂ ਯੱਗ ਦੀ ਸਮਾਪਤੀ।