ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਗਰੀਬੀ ਗਦਾ ਹਮਾਰੀ ॥
Humility is my spiked club.
ਹੇ ਭਾਈ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ, ਗਰੀਬੀ = ਨਿਮ੍ਰਤਾ-ਸੁਭਾਉ। ਗਦਾ = ਗੁਰਜ।
ਖੰਨਾ ਸਗਲ ਰੇਨੁ ਛਾਰੀ ॥
My dagger is to be the dust of all men's feet.
ਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ। ਖੰਨਾ = ਖੰਡਾ। ਰੇਨੁ = ਚਰਨ-ਧੂੜ। ਛਾਰੀ = ਛਾਰ, ਮਿੱਟੀ।
ਇਸੁ ਆਗੈ ਕੋ ਨ ਟਿਕੈ ਵੇਕਾਰੀ ॥
No evil-doer can withstand these weapons.
ਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ। ਨ ਟਿਕੈ = ਖਲੋ ਨਹੀਂ ਸਕਦਾ, ਠਹਿਰ ਨਹੀਂ ਸਕਦਾ। ਵੇਕਾਰੀ = ਕੁਕਰਮੀ।
ਗੁਰ ਪੂਰੇ ਏਹ ਗਲ ਸਾਰੀ ॥੧॥
The Perfect Guru has given me this understanding. ||1||
(ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ॥੧॥ ਸਾਰੀ = ਸਮਝਾਈ ॥੧॥
ਹਰਿ ਹਰਿ ਨਾਮੁ ਸੰਤਨ ਕੀ ਓਟਾ ॥
The Name of the Lord, Har, Har, is the support and shelter of the Saints.
ਹੇ ਭਾਈ! ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ। ਓਟਾ = ਆਸਰਾ।
ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
One who remembers the Lord in meditation, is emancipated; millions have been saved in this way. ||1||Pause||
ਜੇਹੜਾ ਭੀ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਸਾਰੇ ਕ੍ਰੋੜਾਂ ਹੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੧॥ ਰਹਾਉ ॥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਕੋਟਾ = ਕ੍ਰੋੜਾਂ ਹੀ ॥੧॥ ਰਹਾਉ ॥
ਸੰਤ ਸੰਗਿ ਜਸੁ ਗਾਇਆ ॥
In the Society of the Saints, I sing His Praises.
ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਹੈ, ਸੰਗਿ = ਸੰਗਤਿ ਵਿਚ। ਜਸੁ = ਸਿਫ਼ਤ-ਸਾਲਾਹ ਦਾ ਗੀਤ।
ਇਹੁ ਪੂਰਨ ਹਰਿ ਧਨੁ ਪਾਇਆ ॥
I have found this, the perfect wealth of the Lord.
ਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ।
ਕਹੁ ਨਾਨਕ ਆਪੁ ਮਿਟਾਇਆ ॥
Says Nanak, I have eradicated my self-conceit.
ਨਾਨਕ ਆਖਦਾ ਹੈ- ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਆਪੁ = ਆਪਾ-ਭਾਵ।
ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
I see the Supreme Lord God everywhere. ||2||16||80||
ਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ ॥੨॥੧੬॥੮੦॥ ਸਭੁ = ਹਰ ਥਾਂ। ਨਦਰੀ ਆਇਆ = ਦਿੱਸਿਆ ॥੨॥੧੬॥੮੦॥