ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਉਲੀ ਧਰਤੀ ਮਉਲਿਆ ਅਕਾਸੁ ॥
The earth is in bloom, and the sky is in bloom.
ਧਰਤੀ ਤੇ ਅਕਾਸ਼ (ਪਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ। ਮਉਲੀ = ਖਿੜੀ ਹੋਈ ਹੈ, ਟਹਿਕ ਰਹੀ ਹੈ, ਸੁਹਣੀ ਲੱਗ ਰਹੀ ਹੈ।
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
Each and every heart has blossomed forth, and the soul is illumined. ||1||
ਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ॥੧॥ ਘਟਿ ਘਟਿ = ਹਰੇਕ ਘਟ ਵਿਚ। ਮਉਲਿਆ = ਖਿੜਿਆ ਹੋਇਆ ਹੈ, ਚਮਕ ਦਿਖਾ ਰਿਹਾ ਹੈ, ਭਾਵ ਮਾਰ ਰਿਹਾ ਹੈ। ਪ੍ਰਗਾਸੁ = ਚਾਨਣ, ਜੋਤ। ਆਤਮ ਪ੍ਰਗਾਸੁ = ਆਤਮਾ ਦਾ ਪ੍ਰਕਾਸ਼, ਪਰਮਾਤਮਾ ਦੀ ਜੋਤ ਦਾ ਚਾਨਣ ॥੧॥
ਰਾਜਾ ਰਾਮੁ ਮਉਲਿਆ ਅਨਤ ਭਾਇ ॥
My Sovereign Lord King blossoms forth in countless ways.
(ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ। ਰਾਜਾ = ਪ੍ਰਕਾਸ਼-ਸਰੂਪ। ਅਨਤ = ਅਨੰਤ। ਅਨਤ ਭਾਇ = ਅਨੰਤ ਭਾਵ ਵਿਚ, ਬੇਅੰਤ ਤਰੀਕਿਆਂ ਨਾਲ, ਅਨੇਕ ਤਰ੍ਹਾਂ।
ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
Wherever I look, I see Him there pervading. ||1||Pause||
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ॥੧॥ ਰਹਾਉ ॥ ਜਹ = ਜਿੱਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਧਰ। ਸਮਾਇ ਰਹਿਆ = ਭਰਪੂਰ ਹੈ ॥੧॥ ਰਹਾਉ ॥
ਦੁਤੀਆ ਮਉਲੇ ਚਾਰਿ ਬੇਦ ॥
The four Vedas blossom forth in duality.
ਦੂਜੀ ਗੱਲ (ਇਹ ਹੈ, ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ, ਦੁਤੀਆ = ਦੂਜੀ ਗੱਲ (ਇਹ ਹੈ); ਅਤੇ ਹੋਰ (ਸੁਣੋ)।
ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
The Simritees blossom forth, along with the Koran and the Bible. ||2||
ਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ-ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ॥੨॥ ਸਿਉ ਕਤੇਬ = ਮੁਸਲਮਾਨੀ ਧਰਮ ਪੁਸਤਕਾਂ ਸਮੇਤ ॥੨॥
ਸੰਕਰੁ ਮਉਲਿਓ ਜੋਗ ਧਿਆਨ ॥
Shiva blossoms forth in Yoga and meditation.
ਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ। ਸੰਕਰੁ = ਸ਼ਿਵ।
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
Kabeer's Lord and Master pervades in all alike. ||3||1||
(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ॥੩॥੧॥ ਸਭ = ਹਰ ਥਾਂ। ਸਮਾਨ = ਇਕੋ ਜਿਹਾ ॥੩॥੧॥