ਆਪਿ ਉਪਦੇਸੈ ਸਮਝੈ ਆਪਿ ॥

He Himself instructs, and He Himself learns.

ਆਪ ਹੀ ਸਿੱਖਿਆ ਦੇਂਦਾ ਹੈ ਤੇ ਆਪ ਹੀ (ਉਸ ਸਿੱਖਿਆ ਨੂੰ) ਸਮਝਦਾ ਹੈ,

ਆਪੇ ਰਚਿਆ ਸਭ ਕੈ ਸਾਥਿ ॥

He Himself mingles with all.

ਕਿਉਂਕਿ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ। ਰਚਿਆ = ਮਿਲਿਆ ਹੋਇਆ।

ਆਪਿ ਕੀਨੋ ਆਪਨ ਬਿਸਥਾਰੁ ॥

He Himself created His own expanse.

ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ, ਬਿਸਥਾਰੁ = ਖਿਲਾਰਾ। ਆਪਨ = ਆਪਣਾ।

ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥

All things are His; He is the Creator.

(ਜਗਤ ਦੀ) ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਨਾਉਣ ਜੋਗਾ ਹੈ। ਕਰਨੈਹਾਰੁ = ਕਰਨ ਜੋਗਾ।

ਉਸ ਤੇ ਭਿੰਨ ਕਹਹੁ ਕਿਛੁ ਹੋਇ ॥

Without Him, what could be done?

ਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ? ਭਿੰਨ = ਵੱਖਰਾ। ਕਹਹੁ = ਦੱਸੋ। ਕਿਛੁ = ਕੁਝ।

ਥਾਨ ਥਨੰਤਰਿ ਏਕੈ ਸੋਇ ॥

In the spaces and interspaces, He is the One.

ਹਰ ਥਾਂ ਉਹ ਪ੍ਰਭੂ ਆਪ ਹੀ (ਮੌਜੂਦ) ਹੈ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।

ਅਪੁਨੇ ਚਲਿਤ ਆਪਿ ਕਰਣੈਹਾਰ ॥

In His own play, He Himself is the Actor.

ਆਪਣੇ ਖੇਲ ਆਪ ਹੀ ਕਰਨ ਜੋਗਾ ਹੈ, ਚਲਿਤ = ਚਰਿਤ੍ਰ, ਤਮਾਸ਼ੇ, ਖੇਡਾਂ।

ਕਉਤਕ ਕਰੈ ਰੰਗ ਆਪਾਰ ॥

He produces His plays with infinite variety.

ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ। ਆਪਾਰ = ਬੇਅੰਤ।

ਮਨ ਮਹਿ ਆਪਿ ਮਨ ਅਪੁਨੇ ਮਾਹਿ ॥

He Himself is in the mind, and the mind is in Him.

(ਜੀਵਾਂ ਦੇ) ਮਨ ਵਿਚ ਆਪ ਵੱਸ ਰਿਹਾ ਹੈ, (ਜੀਵਾਂ ਨੂੰ) ਆਪਣੇ ਮਨ ਵਿਚ ਟਿਕਾਈ ਬੈਠਾ ਹੈ;

ਨਾਨਕ ਕੀਮਤਿ ਕਹਨੁ ਨ ਜਾਇ ॥੭॥

O Nanak, His worth cannot be estimated. ||7||

ਹੇ ਨਾਨਕ! ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੭॥ ਕੀਮਤਿ = ਮੁੱਲ ॥੭॥