ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸਰਬ ਕਲਿਆਣ ਕੀਏ ਗੁਰਦੇਵ

The Divine Guru has blessed me with total happiness.

(ਹੇ ਭਾਈ!) ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ, ਸਰਬ ਕਲਿਆਣ = ਸਾਰੇ ਸੁਖ। ਕੀਏ = ਬਣਾ ਦਿੱਤੇ।

ਸੇਵਕੁ ਅਪਨੀ ਲਾਇਓ ਸੇਵ

He has linked His servant to His service.

ਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ। ਸੇਵ = ਸੇਵਾ-ਭਗਤੀ ਵਿਚ।

ਬਿਘਨੁ ਲਾਗੈ ਜਪਿ ਅਲਖ ਅਭੇਵ ॥੧॥

No obstacles block my path, meditating on the incomprehensible, inscrutable Lord. ||1||

ਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ (ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਵਿਕਾਰਾਂ ਦੀ ਕੋਈ) ਰੁਕਾਵਟ ਨਹੀਂ ਪੈਂਦੀ ॥੧॥ ਬਿਘਨੁ = ਵਿਕਾਰਾਂ ਦੀ ਰੁਕਾਵਟ। ਜਪਿ = ਜਪ ਕੇ। ਅਲਖ = ਅਦ੍ਰਿਸ਼ਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ ॥੧॥

ਧਰਤਿ ਪੁਨੀਤ ਭਈ ਗੁਨ ਗਾਏ

The soil has been sanctified, singing the Glories of His Praises.

(ਹੇ ਭਾਈ! ਜੇਹੜਾ ਭੀ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਪੁਨੀਤ = ਪਵਿੱਤਰ। ਧਰਤਿ = ਹਿਰਦਾ-ਧਰਤੀ।

ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ

The sins are eradicated, meditating on the Name of the Lord. ||1||Pause||

ਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ ॥੧॥ ਰਹਾਉ ॥ ਦੁਰਤੁ = ਪਾਪ ॥੧॥ ਰਹਾਉ ॥

ਸਭਨੀ ਥਾਂਈ ਰਵਿਆ ਆਪਿ

He Himself is pervading everywhere;

(ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਰਵਿਆ = ਵਿਆਪਕ।

ਆਦਿ ਜੁਗਾਦਿ ਜਾ ਕਾ ਵਡ ਪਰਤਾਪੁ

from the very beginning, and throughout the ages, His Glory has been radiantly manifest.

ਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ। ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।

ਗੁਰ ਪਰਸਾਦਿ ਹੋਇ ਸੰਤਾਪੁ ॥੨॥

By Guru's Grace, sorrow does not touch me. ||2||

ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥ ਪਰਸਾਦਿ = ਕਿਰਪਾ ਨਾਲ। ਸੰਤਾਪੁ = ਦੁੱਖ-ਕਲੇਸ਼ ॥੨॥

ਗੁਰ ਕੇ ਚਰਨ ਲਗੇ ਮਨਿ ਮੀਠੇ

The Guru's Feet seem so sweet to my mind.

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਪਿਆਰੇ ਲੱਗਦੇ ਹਨ। ਮਨਿ = ਮਨ ਵਿਚ।

ਨਿਰਬਿਘਨ ਹੋਇ ਸਭ ਥਾਂਈ ਵੂਠੇ

He is unobstructed, dwelling everywhere.

ਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ। ਹੋਇ = ਹੋ ਕੇ। ਸਭ ਥਾਂਈ = ਹਰ ਥਾਂ (ਜਿੱਥੇ ਭੀ ਉਹ ਰਹਿੰਦਾ ਹੈ)। ਵੂਠੇ = ਵੱਸਦਾ ਹੈ।

ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥

I found total peace, when the Guru was pleased. ||3||

ਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੩॥ ਸਭਿ = ਸਾਰੇ। ਤੂਠੇ = ਪ੍ਰਸੰਨ ਹੋਣ ਤੇ ॥੩॥

ਪਾਰਬ੍ਰਹਮ ਪ੍ਰਭ ਭਏ ਰਖਵਾਲੇ

The Supreme Lord God has become my Savior.

ਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ।

ਜਿਥੈ ਕਿਥੈ ਦੀਸਹਿ ਨਾਲੇ

Wherever I look, I see Him there with me.

ਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ। ਜਿਥੈ ਕਿਥੈ = ਹਰ ਥਾਂ। ਦੀਸਹਿ = ਦਿੱਸਦੇ ਹਨ। ਨਾਲੇ = ਅੰਗ-ਸੰਗ।

ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥

O Nanak, the Lord and Master protects and cherishes His slaves. ||4||2||

ਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ ॥੪॥੨॥ ਖਸਮਿ = ਖਸਮ ਨੇ। ਪ੍ਰਤਿਪਾਲੇ = ਰੱਖਿਆ ਕੀਤੀ ਹੈ।੪। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ) ॥੪॥੨॥