ਅੜਿਲ

Arril

ਅੜਿਲ:

ਚਲਿ ਕਾਜੀ ਪੈ ਗਯੋ ਤਾਹਿ ਐਸੇ ਕਹਿਯੋ

(ਉਹ ਮੁਗ਼ਲ) ਚਲ ਕੇ ਕਾਜ਼ੀ ਪਾਸ ਗਿਆ ਅਤੇ ਉਸ ਨੂੰ ਇਸ ਤਰ੍ਹਾਂ ਕਿਹਾ

ਏਕ ਰੂਖ ਅਚਰਜ ਕੋ ਆਂਖਿਨ ਮੈ ਲਹਿਯੋ

ਕਿ ਇਕ ਅਸਚਰਜ ਭਰਿਆ ਬ੍ਰਿਛ ਮੈਂ (ਆਪਣੀਆਂ) ਅੱਖਾਂ ਨਾਲ ਵੇਖਿਆ ਹੈ।

ਤਾ ਕੋ ਚਲਿ ਕਾਜੀ ਜੂ ਆਪੁ ਨਿਹਾਰਿਯੈ

ਹੇ ਕਾਜ਼ੀ ਜੀ! ਉਸ ਨੂੰ ਅਜ ਹੀ ਆਪ ਚਲ ਕੇ ਵੇਖੋ

ਹੋ ਮੇਰੋ ਚਿਤ ਕੋ ਭਰਮੁ ਸੁ ਆਜੁ ਨਿਵਾਰਿਯੈ ॥੨੩॥

Mughal went to the Quazi and told him that he had seen a miraculous tree and requested, ‘Come with me, see for yourself and remove my apprehension.’(23)

ਅਤੇ ਮੇਰੇ ਚਿਤ ਦਾ ਭਰਮ ਦੂਰ ਕਰ ਦਿਓ ॥੨੩॥