ਡਖਣਾ ॥
Dakhanaa:
ਦੋ ਤੁਕਾ।
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥
People bathe in the dust of the feet of the Saints, when the Lord becomes merciful.
(ਜਿਨ੍ਹਾਂ ਵਡ-ਭਾਗੀਆਂ ਉੱਤੇ) ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਚਰਨ ਧੂੜ ਵਿਚ ਇਸ਼ਨਾਨ (ਕਰਨਾ ਨਸੀਬ ਹੁੰਦਾ ਹੈ)। ਮਜਨੁ = ਮੱਜਨੁ, ਇਸ਼ਨਾਨ। ਖੇ = ਦੀ। ਸਾਧ ਖੇ ਧੂੜੀ = ਗੁਰਮੁਖਾਂ ਦੀ (ਚਰਨ-) ਧੂੜ ਵਿਚ। ਸਾਈ = ਸਾਂਈ, ਪ੍ਰਭੂ-ਮਾਲਕ। ਥੀਏ = ਹੋਵੇ। ਹਭੇ = ਸਾਰੇ।
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥
I have obtained all things, O Nanak; the Lord is my Wealth and Property. ||1||
ਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਹੇ ਨਾਨਕ! ਉਹਨਾਂ ਨੂੰ (ਮਾਨੋ) ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ ॥੧॥ ਥੋਕੜੇ = ਸੋਹਣੇ ਥੋਕ, ਸੋਹਣੇ ਪਦਾਰਥ ॥੧॥