ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਖੜਗ ਸਿੰਘ ਬਧਹਿ ਧਿਆਇ ਸਮਾਪਤੰ

End of the chapter entitled “Killing of Kharag Singh in Warfare” in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਯੁੱਧ-ਪ੍ਰਬੰਧ ਵਿਚਲੇ ਖੜਗ ਸਿੰਘ ਦੇ ਬਧ ਦਾ ਅਧਿਆਇ ਸਮਾਪਤ।

ਸਵੈਯਾ

SWAYYA

ਸਵੈਯਾ:

ਤਉ ਹੀ ਲਉ ਕੋਪ ਕੀਓ ਮੁਸਲੀ ਅਰਿ ਬੀਰ ਤਬੈ ਸੰਗ ਤੀਰ ਪ੍ਰਹਾਰੇ

Till that time, in great fury, Balram discharged his arrows and killed many enemies

ਤਦੋਂ ਹੀ ਬਲਰਾਮ ਨੇ ਕ੍ਰੋਧ ਕੀਤਾ ਅਤੇ ਵੈਰੀ ਦਲ ਦੇ ਸੂਰਮਿਆਂ ਨੂੰ ਤੀਰਾਂ ਨਾਲ ਮਾਰਨ ਲਗਾ।

ਐਚਿ ਲੀਏ ਇਕ ਬਾਰ ਹੀ ਬੈਰਨ ਪ੍ਰਾਨ ਬਿਨਾ ਕਰਿ ਭੂ ਪਰ ਡਾਰੇ

Pulling his bow he made many enemies lifeless and threw them on the ground

ਇਕੋ ਵਾਰ ਹੀ (ਤੀਰਾਂ ਨੂੰ ਕਮਾਨ ਤੇ) ਖਿਚ ਲਿਆ ਅਤੇ ਵੈਰੀਆਂ ਨੂੰ ਪ੍ਰਾਣਾਂ ਤੋਂ ਹੀਣਾ ਕਰ ਕੇ ਧਰਤੀ ਉਤੇ ਸੁਟ ਦਿੱਤਾ।

ਏਕ ਬਲੀ ਗਹਿ ਹਾਥਨ ਸੋ ਛਿਤ ਪੈ ਕਰਿ ਕੋਪ ਫਿਰਾਇ ਪਛਾਰੇ

He caught some of the mighty ones with his hands and knocked them down on the earth

ਕਈ ਸੂਰਮਿਆਂ ਨੂੰ ਹੱਥਾਂ ਨਾਲ ਪਕੜ ਕੇ ਅਤੇ ਕ੍ਰੋਧਿਤ ਹੋ ਕੇ ਘੁੰਮਾਉਂਦੇ ਹੋਇਆਂ ਧਰਤੀ ਉਤੇ ਪਛਾੜ ਦਿੱਤਾ।

ਜੀਵਤ ਜੋਊ ਬਚੇ ਬਲ ਤੇ ਰਨ ਤ︀ਯਾਗ ਸੋਊ ਨ੍ਰਿਪ ਤੀਰ ਸਿਧਾਰੇ ॥੧੭੧੮॥

Those who survived from amongst them with their strength, they abandoned the war-arena and came before Jarasandh.1718.

ਜੋ ਬਲਰਾਮ ਤੋਂ ਜੀਉਂਦੇ ਬਚੇ, ਉਹ ਯੁੱਧ-ਖੇਤਰ ਨੂੰ ਛਡ ਕੇ ਰਾਜੇ (ਜਰਾਸੰਧ) ਕੋਲ ਚਲੇ ਗਏ ॥੧੭੧੮॥