ਗਉੜੀ ੯ ॥
Gauree 9:
ਗਉੜੀ 9। ੯ = ਘਰ ਨਾਵਾਂ।
ਜੋਨਿ ਛਾਡਿ ਜਉ ਜਗ ਮਹਿ ਆਇਓ ॥
He leaves the womb, and comes into the world;
ਜਦੋਂ ਜੀਵ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ, ਜੋਨਿ = ਗਰਭ, ਮਾਂ ਦਾ ਪੇਟ। ਜਉ = ਜਦੋਂ। ਜਗ ਮਹਿ ਆਇਓ = ਜਗਤ ਵਿਚ ਆਇਆ, ਜੀਵ ਜੰਮਿਆ।
ਲਾਗਤ ਪਵਨ ਖਸਮੁ ਬਿਸਰਾਇਓ ॥੧॥
as soon as the air touches him, he forgets his Lord and Master. ||1||
ਤਾਂ (ਮਾਇਆ ਦੀ) ਹਵਾ ਲੱਗਦਿਆਂ ਹੀ ਖਸਮ-ਪ੍ਰਭੂ ਨੂੰ ਭੁਲਾ ਦੇਂਦਾ ਹੈ ॥੧॥ ਪਵਨ = ਹਵਾ, ਮਾਇਆ ਦੀ ਹਵਾ, ਮਾਇਆ ਦਾ ਪ੍ਰਭਾਵ ॥੧॥
ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥
O my soul, sing the Glorious Praises of the Lord. ||1||Pause||
ਹੇ ਜਿੰਦੇ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ॥੧॥ ਰਹਾਉ ॥ ਜੀਅਰਾ = ਹੇ ਜਿੰਦੇ! ॥੧॥ ਰਹਾਉ ॥
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥
You were upside-down, living in the womb; you generated the intense meditative heat of 'tapas'.
(ਜਦੋਂ ਜੀਵ) ਮਾਂ ਦੇ ਪੇਟ ਵਿਚ ਸਿਰ-ਭਾਰ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ, ਉਰਧ = ਉਲਟਾ, ਪੁੱਠਾ ਲਟਕਿਆ ਹੋਇਆ।
ਤਉ ਜਠਰ ਅਗਨਿ ਮਹਿ ਰਹਤਾ ॥੨॥
Then, you escaped the fire of the belly. ||2||
ਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ ॥੨॥ ਜਠਰ ਅਗਨਿ = ਪੇਟ ਦੀ ਅੱਗ। ਰਹਤਾ = ਬਚਿਆ ਰਹਿੰਦਾ ਹੈ ॥੨॥
ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥
After wandering through 8.4 million incarnations, you came.
(ਜੀਵ) ਚੌਰਾਸੀਹ ਲੱਖ ਜੂਨਾਂ ਵਿਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ ਵਿਚ) ਆਉਂਦਾ ਹੈ, ਭ੍ਰਮਿ = ਭਟਕ ਕੇ, ਭਉਂ ਕੇ। ਆਇਓ = ਆਇਆ ਹੈ, ਮਨੁੱਖਾ ਜਨਮ ਵਿਚ ਆਇਆ ਹੈ।
ਅਬ ਕੇ ਛੁਟਕੇ ਠਉਰ ਨ ਠਾਇਓ ॥੩॥
If you stumble and fall now, you shall find no home or place of rest. ||3||
ਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ ॥੩॥ ਅਬ ਕੇ = ਇਸ ਵਾਰੀ ਭੀ। ਛੁਟਕੇ = ਖੁੰਝ ਜਾਣ ਤੇ। ਠਉਰ ਠਾਇਓ = ਥਾਂ-ਥਿੱਤਾ। ਠਉਰ = {ਸੰ: ਸਥਾਵਰ, ਠਾਂ, ਠਾਵਰ, ਠਉਰ} ਪੱਕਾ, ਟਿਕਵਾਂ। ਠਾਇਓ = {ਸੰ: ਸਥਾਨ स्थान} ਠਾਂ, ਥਾਂ ॥੩॥
ਕਹੁ ਕਬੀਰ ਭਜੁ ਸਾਰਿਗਪਾਨੀ ॥
Says Kabeer, meditate, vibrate upon the Lord, the Sustainer of the earth.
ਕਬੀਰ ਆਖਦਾ ਹੈ- ਜਿੰਦ ਨੂੰ ਸਮਝਾ ਕਿ ਉਸ ਸਾਰਿਗਪਾਨੀ-ਪ੍ਰਭੂ ਨੂੰ ਸਿਮਰੇ, ਕਹੁ = ਆਖ, ਜਿੰਦ ਨੂੰ ਸਮਝਾ।
ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥
He is not seen to be coming or going; He is the Knower of all. ||4||1||11||62||
ਜੋ ਨਾਹ ਜੰਮਦਾ ਦਿੱਸਦਾ ਹੈ ਤੇ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥ ਨ ਆਵਤ ਦੀਸੈ = ਜੋ ਨਾਹ ਆਉਂਦਾ ਦਿੱਸਦਾ ਹੈ, ਜੋ ਨਾਹ ਹੀ ਜੰਮਦਾ ਹੈ। ਨ ਜਾਤ ਜਾਨੀ = ਜੋ ਨਾਹ ਮਰਦਾ ਜਾਣੀਦਾ ਹੈ, ਜੋ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥