ਚੌਪਈ

Chaupaee

ਚੌਪਈ:

ਮੋਹਤ ਤਿਹ ਤ੍ਰਿਯ ਨੈਨ ਨਿਹਾਰੇ

ਉਸ ਨੂੰ ਅੱਖਾਂ ਨਾਲ ਵੇਖ ਕੇ ਇਸਤਰੀਆਂ ਮੋਹਿਤ ਹੋ ਜਾਂਦੀਆਂ,

ਜਨੁ ਸਾਵਕ ਸਾਯਕ ਕੇ ਮਾਰੇ

His looks had luring effect like the sight of a deer for the hunter.

(ਇੰਜ ਪ੍ਰਤੀਤ ਹੁੰਦਾ) ਮਾਨੋ ਹਿਰਨ ਦਾ ਬੱਚਾ ਤੀਰ ਦੇ ਮਾਰੇ ਜਾਣ ਤੇ (ਡਿਗ ਪੈਂਦਾ ਹੋਵੇ)।

ਚਿਤ ਮੈ ਅਧਿਕ ਰੀਝ ਕੇ ਰਹੈ

(ਉਹ) ਚਿਤ ਵਿਚ ਅਧਿਕ ਪ੍ਰਸੰਨ ਹੋ ਕੇ ਰਹਿੰਦੀਆਂ ਹਨ

ਰਾਝਨ ਰਾਝਨ ਮੁਖ ਤੇ ਕਹੈ ॥੨॥

They would yearn for him, and always recited ‘Ranjha, Ranjha.’(2)

ਅਤੇ ਮੂੰਹ ਤੋਂ 'ਰਾਂਝਾ ਰਾਂਝਾ' ਕਹਿੰਦੀਆਂ ਹਨ ॥੨॥

ਕਰਮ ਕਾਲ ਤਹ ਐਸੋ ਭਯੋ

ਕਾਲ ਦਾ ਅਜਿਹਾ ਚਕਰ ਚਲਿਆ

ਤੌਨੇ ਦੇਸ ਕਾਲ ਪਰ ਗਯੋ

There was time when the famine had spread over the country.

ਕਿ ਉਸ ਦੇ ਦੇਸ਼ ਵਿਚ ਕਾਲ ਪੈ ਗਿਆ।

ਜਿਯਤ ਕੌ ਨਰ ਬਚਿਯੋ ਨਗਰ ਮੈ

ਕੋਈ ਵੀ ਬੰਦਾ ਜੀਉਂਦਾ ਨਗਰ ਵਿਚ ਨਾ ਬਚਿਆ।

ਸੋ ਉਬਰਿਯੋ ਜਾ ਕੇ ਧਨੁ ਘਰ ਮੈ ॥੩॥

Lot of people did not escape death and the only ones who were wealthy survived.(3)

ਉਹੀ ਬਚਿਆ ਜਿਸ ਦੇ ਘਰ ਵਿਚ ਧਨ ਸੀ ॥੩॥

ਚਿਤ੍ਰ ਦੇਵਿ ਇਕ ਰਾਨਿ ਨਗਰ ਮੈ

ਨਗਰ ਵਿਚ ਚਿਤ੍ਰ ਦੇਵੀ ਨਾਂ ਦੀ ਇਕ ਰਾਣੀ ਸੀ।

ਰਾਝਾ ਏਕ ਪੂਤ ਤਿਹ ਘਰ ਮੈ

In the city a Rani named Chitardevi, there used to live who had this son named Ranjah.

ਉਸ ਦੇ ਘਰ ਰਾਂਝਾ ਨਾਂ ਦਾ ਇਕ ਪੁੱਤਰ ਸੀ।

ਤਾ ਕੇ ਔਰ ਬਚਿਯੋ ਕੋਈ

ਉਨ੍ਹਾਂ ਦਾ ਹੋਰ ਕੋਈ ਵੀ ਨਾ ਬਚਿਆ।

ਮਾਇ ਪੂਤ ਵੈ ਬਾਚੇ ਦੋਈ ॥੪॥

Except those two, the mother and the son, none had survived.(4)

ਉਹ ਮਾਤਾ ਅਤੇ ਪੁੱਤਰ ਦੋਵੇਂ ਬਚੇ ॥੪॥

ਰਨਿਯਹਿ ਭੂਖ ਅਧਿਕ ਜਬ ਜਾਗੀ

ਰਾਣੀ ਨੂੰ ਜਦੋਂ ਭੁਖ ਨੇ ਅਧਿਕ ਸਤਾਇਆ,

ਤਾ ਕੌ ਬੇਚਿ ਮੇਖਲਾ ਸਾਜੀ

When the hunger tormented the woman, she thought of a plan.

ਤਾਂ (ਉਸ ਨੇ) ਪੁੱਤਰ ਨੂੰ ਵੇਚ ਕੇ ਗੋਦੜੀ ਧਾਰਨ ਕਰ ਲਈ।

ਨਿਤਿ ਪੀਸਨ ਪਰ ਦ੍ਵਾਰੇ ਜਾਵੈ

ਨਿੱਤ ਹੋਰਨਾਂ ਦੇ ਦੁਆਰ ਤੇ (ਅੰਨ) ਪੀਹਣ ਲਈ ਜਾਂਦੀ

ਜੂਠ ਚੂਨ ਚੌਕਾ ਚੁਨਿ ਖਾਵੈ ॥੫॥

She would go to other houses to grind flour, and the left-over there, she would bring home to eat.(5)

ਅਤੇ ਚੌਕੇ ਤੋਂ ਜੂਠ ਅਤੇ ਆਟਾ ਚੁਕ ਕੇ ਖਾਂਦੀ ॥੫॥

ਐਸੇ ਹੀ ਭੂਖਨ ਮਰਿ ਗਈ

ਉਹ ਇਸ ਤਰ੍ਹਾਂ ਭੁਖਿਆਂ ਹੀ ਮਰ ਗਈ।

ਪੁਨਿ ਬਿਧਿ ਤਹਾ ਬ੍ਰਿਸਟਿ ਅਤਿ ਦਈ

ਫਿਰ ਵਿਧਾਤਾ ਨੇ ਉਥੇ ਬਹੁਤ ਬਰਖਾ ਕਰ ਦਿੱਤੀ।

ਸੂਕੇ ਭਏ ਹਰੇ ਜਨੁ ਸਾਰੇ

ਮਾਨੋ ਸਾਰੇ ਸੁਕੇ ਹੋਏ ਹਰੇ ਹੋ ਗਏ

ਬਹੁਰਿ ਜੀਤ ਕੇ ਬਜੇ ਨਗਾਰੇ ॥੬॥

ਅਤੇ ਫਿਰ ਜਿਤ ਦੇ ਨਗਾਰੇ ਵਜਣ ਲਗੇ ॥੬॥

ਤਹਾ ਏਕ ਰਾਝਾ ਹੀ ਉਬਰਿਯੋ

ਉਥੇ ਇਕ ਰਾਂਝਾ ਹੀ ਬਚਿਆ ਸੀ।

ਔਰ ਲੋਗ ਸਭ ਤਹ ਕੋ ਮਰਿਯੋ

This way she eliminated her hunger and, then, suddenly, Almighty

ਉਸ ਦੇ ਹੋਰ ਸਾਰੇ ਲੋਕ ਮਰ ਗਏ ਸਨ।

ਰਾਝੋ ਜਾਟ ਹੇਤ ਤਿਨ ਪਾਰਿਯੋ

ਰਾਂਝੇ ਨੂੰ (ਖਰੀਦਣ ਵਾਲੇ) ਜੱਟ ਨੇ ਹਿਤ ਨਾਲ ਪਾਲਿਆ

ਪੂਤ ਭਾਵ ਤੇ ਤਾਹਿ ਜਿਯਾਰਿਯੋ ॥੭॥

Had a benevolent observation; all that was dry became green(7)

ਅਤੇ ਉਸ ਨੂੰ ਪੁੱਤਰਾਂ ਵਾਂਗ ਜਿਵਾਇਆ (ਭਾਵ ਵੱਡਾ ਕੀਤਾ) ॥੭॥

ਪੂਤ ਜਾਟ ਕੋ ਸਭ ਕੋ ਜਾਨੈ

(ਹੁਣ) ਸਭ ਕੋਈ (ਉਸ ਨੂੰ) ਜੱਟ ਦਾ ਪੁੱਤਰ ਸਮਝਦਾ।

ਤਿਸ ਤੇ ਕੋਊ ਰਹਿਯੋ ਪਛਾਨੈ

All, now, realised that he (Ranjha) was the son of a Jat and no one realised his real identity (that he was the son of a Rani).

ਉਸ ਨੂੰ ਕੋਈ ਪਛਾਣਨ ਵਾਲਾ ਨਾ ਰਿਹਾ।

ਐਸੇ ਕਾਲ ਬੀਤ ਕੈ ਗਯੋ

ਇਸ ਤਰ੍ਹਾਂ ਸਮਾਂ ਬੀਤਦਾ ਗਿਆ

ਤਾ ਮੈ ਮਦਨ ਦਮਾਮੋ ਦਯੋ ॥੮॥

The famine subsided and the age of sensuality over powered.(8)

ਅਤੇ ਉਸ ਵਿਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ ॥੮॥

ਮਹਿਖੀ ਚਾਰਿ ਨਿਤਿ ਗ੍ਰਿਹ ਆਵੈ

ਉਹ ਮੱਝਾਂ ਚਰਾ ਕੇ ਰੋਜ਼ ਘਰ ਆਉਂਦਾ ਸੀ

ਰਾਝਾ ਅਪਨੋ ਨਾਮ ਸਦਾਵੈ

He used to come back in the evening after grazing the cattle and became known as Ranjah.

ਅਤੇ ਆਪਣਾ ਨਾਂ ਰਾਂਝਾ ਅਖਵਾਉਂਦਾ ਸੀ।

ਪੂਤ ਜਾਟ ਕੋ ਤਿਹ ਸਭ ਜਾਨੈ

ਸਭ ਉਸ ਨੂੰ ਜਟ ਦਾ ਪੁੱਤਰ ਸਮਝਦੇ ਸਨ

ਰਾਜਪੂਤੁ ਕੈ ਕੋ ਪਹਿਚਾਨੈ ॥੯॥

Every body thought him to be the son of a Jat and none acknowledged him as the son of a Raja.(9)

ਅਤੇ ਰਾਜਪੂਤ ਵਜੋਂ ਪਛਾਣਦੇ ਸਨ ॥੯॥

ਇਤੀ ਬਾਤ ਰਾਝਾ ਕੀ ਕਹੀ

ਇੰਨੀ ਗੱਲ ਰਾਂਝੇ ਬਾਰੇ ਕਹੀ ਹੈ।

ਅਬ ਚਲਿ ਬਾਤ ਹੀਰ ਪੈ ਰਹੀ

Thus far we have talked about Ranjha, now we consider Heer.

ਹੁਣ ਗੱਲ ਹੀਰ ਵਲ ਮੁੜਦੀ ਹੈ।

ਤੁਮ ਕੌ ਤਾ ਕੀ ਕਥਾ ਸੁਨਾਊ

(ਹੁਣ) ਤੁਹਾਨੂੰ ਉਸ ਦੀ ਕਥਾ ਸੁਣਾਉਂਦਾ ਹਾਂ।

ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੧੦॥

I will narrate you their story to delight your mind.(10)

ਜਿਸ ਕਰ ਕੇ ਤੁਹਾਡਾ ਮਨ ਪ੍ਰਸੰਨ ਕਰਦਾ ਹਾਂ ॥੧੦॥