ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥
Kabeer, if I could change the seven seas into ink and make all the vegetation my pen,
ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ, ਮਸੁ = ਸਿਆਹੀ। ਕਰਉ = ਮੈਂ ਕਰਾਂ। ਬਨਰਾਇ = ਸਾਰੀ ਬਨਸਪਤੀ, ਸਾਰੇ ਰੁੱਖ-ਬਿਰਖ।
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥
and the earth my paper, even then, I could not write the Praises of the Lord. ||81||
ਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ (ਭਾਵ, ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ, ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ) ॥੮੧॥ ਬਸੁਧਾ = ਧਰਤੀ। ਕਾਗਦੁ = ਕਾਗਜ਼ (ਨੋਟ: ਅੱਖਰ 'ਜ਼' ਕਈ ਵਾਰੀ 'ਦ' ਵਾਂਗ ਉਚਾਰਿਆ ਜਾਂਦਾ ਹੈ; ਜਿਵੇਂ, ਕਾਜ਼ੀ ਜਾਂ ਕਾਦੀ, ਹਜ਼ੂਰਿ ਜਾਂ ਹਦੂਰਿ, ਹਾਜ਼ਰ ਜਾਂ ਹਾਦਰ)। ਜਉ = ਜੇ। ਜਸੁ = ਵਡਿਆਈ, ਗੁਣ ॥੮੧॥