ਸਵੈਯਾ ॥

ਸਵੈਯਾ:

ਆਧਿਕ ਆਪੁ ਭਖ੍ਰਯੋ ਨ੍ਰਿਪ ਲੈ ਫਲ ਆਧਿਕ ਰੂਪਮਤੀ ਕਹ ਦੀਨੋ ॥

ਰਾਜੇ ਨੇ ਫਲ ਲੈ ਕੇ ਅੱਧਾ ਆਪ ਖਾਇਆ ਅਤੇ ਅੱਧਾ ਰੂਪਮਤੀ (ਵੇਸਵਾ) ਨੂੰ ਦੇ ਦਿੱਤਾ।

ਯਾਰ ਕੈ ਟੂਕ ਹਜਾਰ ਕਰੇ ਗਹਿ ਨਾਰਿ ਭਿਟ੍ਰਯਾਰ ਤਿਨੈ ਬਧਿ ਕੀਨੋ ॥

(ਉਸ) ਯਾਰ (ਚੰਡਾਲ) ਦੇ ਹਜ਼ਾਰ ਟੋਟੇ ਕਰ ਦਿੱਤੇ ਅਤੇ ਰਾਣੀ ਤੇ ਦਾਸੀ ('ਭਿਟ੍ਯਾਰ' ਰਾਣੀ ਦਾ ਚੰਡਾਲ ਨਾਲ ਮੇਲ ਕਰਾਉਣ ਵਾਲੀ) ਨੂੰ ਮਾਰ ਦਿੱਤਾ।

ਭੌਨ ਭੰਡਾਰ ਬਿਸਾਰ ਸਭੈ ਕਛੁ ਰਾਮ ਕੋ ਨਾਮੁ ਹ੍ਰਿਦੈ ਦ੍ਰਿੜ ਚੀਨੋ ॥

ਮਹੱਲ, ਖ਼ਜ਼ਾਨੇ ਅਤੇ ਹੋਰ ਸਭ ਕੁਝ ਵਿਸਾਰ ਕੇ ਰਾਮ ਨਾਮ ਨੂੰ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ।

ਜਾਇ ਬਸ︀ਯੋ ਤਬ ਹੀ ਬਨ ਮੈ ਨ੍ਰਿਪ ਭੇਸ ਕੋ ਤ︀ਯਾਗ ਜੁਗੇਸ ਕੋ ਲੀਨੋ ॥੪੫॥

(ਭਰਥਰੀ ਨੇ) ਰਾਜੇ ਵਾਲੇ ਬਸਤ੍ਰ ਤਿਆਗ ਕੇ ਜੋਗੀ ਵਾਲਾ ਭੇਖ ਕਰ ਲਿਆ ਅਤੇ ਬਨ ਵਿਚ ਜਾ ਟਿਕਿਆ ॥੪੫॥