ਸਵੈਯਾ ॥
Savaiyya
ਸਵੈਯਾ:
ਕ੍ਰੀੜਤ ਹੈ ਜਹਾ ਕਾਨ੍ਰਹ ਕੁਮਾਰ ਬਡੇ ਰਸ ਸਾਥ ਬਡੇ ਜਲ ਮਾਹੀ ॥
In exhilaration Sri Krishna was bathing in the deep waters.
ਜਿਥੇ ਸ੍ਰੀ ਕ੍ਰਿਸ਼ਨ ਬਹੁਤ ਮੌਜ ਨਾਲ ਡੂੰਘੇ ਜਲ ਵਿਚ ਕ੍ਰੀੜਾ ਕਰ ਰਹੇ ਸਨ।
ਵਾਰ ਤ੍ਰਿਯਾ ਉਹਿ ਪਾਰ ਗੁਪਾਲ ਬਿਰਾਜਤ ਗ੍ਵਾਰਨਿ ਕੇ ਦਲ ਮਾਹੀ ॥
On one side were the ladies and Sri Krishna was seated on the other.
ਇਸ ਪਾਸੇ ਇਸਤਰੀ (ਰਾਧਾ) ਹੈ ਅਤੇ ਉਸ ਪਾਸੇ ਗਵਾਲਿਆਂ ਜਾਂ ਗੋਪੀਆਂ ਦੇ ਦਲ ਵਿਚ ਸ਼ਿਆਮ ਬਿਰਾਜ ਰਹੇ ਸਨ।
ਲੈ ਡੁਬਕੀ ਦੋਊ ਆਪਸ ਮੈ ਰਤਿ ਮਾਨਿ ਉਠੈ ਦ੍ਰਿੜ ਜਾਇ ਤਹਾ ਹੀ ॥
(Soon) both (Sri Krishna and Radha) were together. They dived and loved each other,
ਡੁਬਕੀ ਮਾਰ ਕੇ ਅਤੇ ਉਥੇ ਜਾ ਕੇ ਦੋਹਾਂ (ਸ੍ਰੀ ਕ੍ਰਿਸ਼ਨ ਅਤੇ ਰਾਧਾ) ਨੇ ਖ਼ੂਬ ਪ੍ਰੇਮ-ਕ੍ਰੀੜਾ ਕੀਤੀ।
ਯੌ ਰੁਚਿ ਮਾਨਿ ਰਮੈ ਰਸ ਸੋਂ ਮਨੋ ਦੂਰਿ ਰਹੇ ਕੋਊ ਜਾਨਤ ਨਾਹੀ ॥੨੮॥
Thinking that all the rest were away and none cared to look at them.(28)
ਇਸ ਤਰ੍ਹਾਂ ਰੁਚੀ ਪੂਰਵਕ ਪ੍ਰੇਮ ਵਿਚ ਮਗਨ ਹਨ, ਮਾਨੋ ਬਹੁਤ ਦੂਰ ਹਨ ਅਤੇ ਕੋਈ ਸਮਝ ਨਹੀਂ ਰਿਹਾ ॥੨੮॥
ਖੇਲਤੀ ਲਾਲ ਸੋ ਬਾਲ ਭਲੀ ਬਿਧਿ ਕਾਹੂੰ ਸੋ ਬਾਤ ਨ ਭਾਖਤ ਜੀ ਕੀ ॥
In deep love with Sri Krishna, Radha did not care to realise others reflections.
ਸ੍ਰੀ ਕ੍ਰਿਸ਼ਨ ਨਾਲ ਚੰਗੀ ਤਰ੍ਹਾਂ ਕ੍ਰੀੜਾ ਕਰਦੀ ਰਾਧਾ ਕਿਸੇ ਨਾਲ ਮਨ ਦੀ ਗੱਲ ਨਹੀਂ ਕਹਿ ਰਹੀ।
ਨੇਹ ਜਗਿਯੋ ਨਵ ਜੋਬਨ ਕੋ ਉਰ ਬੀਚ ਰਹੀ ਗਡਿ ਮੂਰਤਿ ਪੀ ਕੀ ॥
In the wake of youth, she was brimming with passion, and her lover’s image was getting carved in her heart.
ਜਵਾਨੀ ਦੇ ਜੋਸ਼ ਵੇਲੇ ਪ੍ਰੇਮ ਜਾਗ ਪਿਆ ਹੈ ਅਤੇ ਹਿਰਦੇ ਵਿਚ ਪ੍ਰੀਤਮ ਦੀ ਮੂਰਤ ਗਡੀ ਗਈ ਹੈ।
ਬਾਰਿ ਬਿਹਾਰ ਮੈ ਨੰਦ ਕੁਮਾਰ ਸੋ ਕ੍ਰੀੜਤ ਹੈ ਕਰਿ ਲਾਜ ਸਖੀ ਕੀ ॥
Not to feel ashamed, in the presence of her friends, she kept loving Sri Krishna while remaining inside water.
ਸਖੀਆਂ ਤੋਂ ਲਜਾ ਕੇ ਉਹ ਸ੍ਰੀ ਕ੍ਰਿਸ਼ਨ ਨਾਲ ਜਲ ਵਿਚ ਹੀ ਕ੍ਰੀੜਾ ਕਰ ਰਹੀ ਹੈ।
ਜਾਇ ਉਠੈ ਬਲ ਤੌਨਹਿ ਤੇ ਰਤਿ ਮਾਨ ਦੋਊ ਮਨ ਮਾਨਤ ਜੀ ਕੀ ॥੨੯॥
And in the intensity of love she persisted there fully absorbed.(29)
ਉਸ (ਪ੍ਰੇਮ) ਦੇ ਬਲ ਤੇ ਦੋਹਾਂ ਨੇ ਜੀ ਭਰ ਕੇ ਪ੍ਰੇਮ-ਕ੍ਰੀੜਾ ਦਾ ਆਨੰਦ ਮਾਣਿਆ ਹੈ ॥੨੯॥