ਕੇਦਾਰਾ ਮਹਲਾ ੫ ਘਰੁ ੫ ॥
Kaydaaraa, Fifth Mehl, Fifth House:
ਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਿਸਰਤ ਨਾਹਿ ਮਨ ਤੇ ਹਰੀ ॥
I do not forget the Lord in my mind.
(ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ, ਤੇ = ਤੋਂ। ਹਰੀ = ਪਰਮਾਤਮਾ।
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥
This love has now become very strong; it has burnt away other corruption. ||Pause||
ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ॥ ਅਬ = ਹੁਣ। ਮਹਾ = ਬਹੁਤ। ਪ੍ਰਬਲ = ਤਕੜੀ। ਆਨੁ = {अन्य} ਹੋਰ। ਬਿਖੈ = ਵਿਸ਼ੇ। ਜਰੀ = ਸੜ ਗਏ ॥ ਰਹਾਉ॥
ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
How can the rainbird forsake the rain-drop? The fish cannot survive without water, even for an instant.
(ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ। ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ। ਕਹਾ ਤਿਆਗਿ = ਕਿੱਥੇ ਤਿਆਗ ਸਕਦਾ ਹੈ? ਨਹੀਂ ਛੱਡ ਸਕਦਾ। ਚਾਤ੍ਰਿਕ = ਪਪੀਹਾ। ਮੀਨ = ਮੱਛੀ। ਘਰੀ = ਘੜੀ।
ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
My tongue chants the Glorious Praises of the Lord of the World; this has become part of my very nature. ||1||
ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥ ਰਸਨਾ = ਜੀਭ ਨਾਲ। ਟੇਵ = ਆਦਤ। ਪਰੀ = ਪੈ ਜਾਂਦੀ ਹੈ ॥੧॥
ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
The deer is fascinated by the sound of the bell, and so it is shot with the sharp arrow.
(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ। ਨਾਦ = (ਘੰਡੇਹੇੜੇ ਦੀ) ਆਵਾਜ਼। ਕੁਰੰਕ = ਹਰਨ। ਬੇਧਿ = ਵਿੰਨ੍ਹਿਆ ਜਾਂਦਾ ਹੈ। ਸਰ = ਤੀਰ। ਤੀਖਨ ਸਰੀ = ਤੇਜ਼ ਤੀਰਾਂ ਨਾਲ।
ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
God's Lotus Feet are the Source of Nectar; O Nanak, I am tied to them by a knot. ||2||1||9||
(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥ ਰਸਾਲ = {ਰਸ-ਆਲਯ = ਰਸਾਂ ਦਾ ਘਰ} ਮਿੱਠੇ। ਗਾਠਿ = ਗੰਢ। ਬਾਧਿ ਧਰੀ = ਬੰਨ੍ਹ ਲਈ ॥੨॥੧॥੯॥