ਮਃ

Fifth Mehl:

ਪੰਜਵੀਂ ਪਾਤਸ਼ਾਹੀ।

ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ

Homes, palaces and pleasures are there, where You, O Lord, come to mind.

ਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ। ਤਹੀ ਘਰ ਮੰਦਰ = ਉਹਨਾਂ ਘਰਾਂ ਮੰਦਰਾਂ ਵਿਚ। ਜਹ = ਜਿੱਥੇ। ਚਿਤਿ = ਚਿੱਤ ਵਿਚ।

ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥

All worldly grandeur, O Nanak, is like false and evil friends. ||2||

ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ॥੨॥ ਕੁਮਿਤ = ਖੋਟੇ ਮਿੱਤਰ ॥੨॥