ਸਵੈਯਾ ॥

ਸਵੈਯਾ:

ਬ︀ਯਾਹ ਬਦ︀ਯੋ ਸਿਸਪਾਲ ਭਏ ਸੁਈ ਜੋਰਿ ਬਰਾਤ ਬਿਯਾਹਨ ਆਏ ॥

ਮੇਰਾ ਵਿਆਹ ਸ਼ਿਸ਼ੁਪਾਲ ਨਾਲ ਪੱਕਾ ਕੀਤਾ ਗਿਆ ਹੈ। ਉਹ ਬਰਾਤ ਲੈ ਕੇ ਵਿਆਹੁਣ ਲਈ ਆਇਆ ਹੈ।

ਹੌ ਅਟਕੀ ਮਧਸੂਦਨ ਸੌ ਜਿਨ ਕੀ ਛਬਿ ਹਾਟਕ ਹੇਰਿ ਹਿਰਾਏ ॥

(ਪਰ) ਮੈਂ ਮਧੁਸੂਦਨ ਉਤੇ ਮੋਹਿਤ ਹਾਂ, ਜਿਸ ਦੀ ਛਬੀ ਨੂੰ ਵੇਖ ਕੇ ਸੋਨਾ ('ਹਾਟਨ') ਵੀ ਲਜਾ ਜਾਂਦਾ ਹੈ।

ਚਾਤ੍ਰਿਕ ਕੀ ਜਿਮਿ ਪ︀ਯਾਸ ਘਟੇ ਨ ਬਿਨਾ ਘਨ ਸੇ ਘਨ ਸ︀ਯਾਮ ਸੁਹਾਏ ॥

ਜਿਵੇਂ ਚਾਤ੍ਰਿਕ ਦੀ ਪਿਆਸ ਬਦਲ ਤੋਂ ਬਿਨਾ ਨਹੀਂ ਮਿਟਦੀ (ਉਸ ਤਰ੍ਹਾਂ ਮੇਰੀ ਪਿਆਸ ਵੀ) ਘਨ ਸ਼ਿਆਮ ਦੇ ਸੁਸ਼ੋਭਿਤ (ਹੋਣ ਨਾਲ ਤ੍ਰਿਪਤ ਹੁੰਦੀ ਹੈ)।

ਹਾਰੀ ਗਿਰੀ ਨ ਹਿਰਿਯੋ ਹਿਯ ਕੋ ਦੁਖ ਹੇਰਿ ਰਹੀ ਨ ਹਹਾ ਹਰਿ ਆਏ ॥੧੨॥

(ਮੈਂ) ਹਾਰ ਕੇ ਡਿਗ ਪਈ ਹਾਂ, ਪਰ ਹਿਰਦੇ ਦਾ ਦੁਖ ਦੂਰ ਨਹੀਂ ਹੋਇਆ। ਵੇਖ ਰਹੀ ਹਾਂ, ਪਰ ਹਾਇ ਕ੍ਰਿਸ਼ਨ ਨਹੀਂ ਆਏ ॥੧੨॥