ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ ॥
Raag Bilaaval, Fifth Mehl, Fourth House, Dho-Padhay:
ਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
What blessed destiny will lead me to meet my God?
ਹੇ ਭਾਈ! ਉਹ ਕੇਹੜੇ ਮੁਹੂਰਤ ਹਨ ਜਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ? ਸੰਜੋਗ = ਮਿਲਾਪ ਦਾ ਸਮਾ, ਲਗਨ, ਮੁਹੂਰਤ। ਮਿਲਉ = ਮਿਲਉਂ, ਮੈਂ ਮਿਲਾਂ।
ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
Each and every moment and instant, I continually meditate on the Lord. ||1||
(ਉਹ ਲਗਨ ਮੁਹੂਰਤ ਤਾਂ ਹਰ ਵੇਲੇ ਹੀ ਹਨ) ਇਕ ਇਕ ਪਲ, ਅੱਖ ਝਮਕਣ ਜਿਤਨਾ ਸਮਾ ਭਰ ਭੀ ਸਦਾ ਹੀ ਹਰਿ-ਨਾਮ ਜਪਣ ਨਾਲ (ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ) ॥੧॥ ਪਲੁ ਪਲੁ = ਹਰੇਕ ਪਲ। ਨਿਮਖ = ਅੱਖ ਝਮਕਣ ਜਿਤਨਾ ਸਮਾ ॥੧॥
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
I meditate continually on the Lotus Feet of God.
ਹੇ ਭਾਈ! (ਉਹ ਕੇਹੜੀ ਸੁਮਤਿ ਹੈ ਜਿਸ ਦੀ ਰਾਹੀਂ) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਧਿਆਨ ਧਰਦਾ ਰਹਾਂ? ਧਿਆਵਉ = ਧਿਆਵਉਂ, ਮੈਂ ਧਿਆਨ ਧਰਦਾ ਰਹਾਂ।
ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥
What wisdom will lead me to attain my Beloved? ||1||Pause||
ਉਹ ਕੇਹੜੀ ਸੁਚੱਜੀ ਮਤਿ ਹੈ ਜਿਸ ਦੀ ਬਰਕਤ ਨਾਲ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? ॥੧॥ ਰਹਾਉ ॥ ਸੁਮਿਤ = ਚੰਗੀ ਮਤ। ਜਿਤੁ = ਜਿਸ ਦੀ ਰਾਹੀਂ ॥੧॥ ਰਹਾਉ ॥
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
Please, bless me with such Mercy, O my God,
(ਪਰ, ਪ੍ਰਭੂ ਦੀ ਆਪਣੀ ਹੀ ਮੇਹਰ ਹੋਵੇ, ਤਾਂ ਹੀ ਸਿਮਰਨ ਹੋ ਸਕਦਾ ਹੈ। ਇਸ ਵਾਸਤੇ ਉਸ ਦੇ ਦਰ ਤੇ ਸਦਾ ਅਰਦਾਸ ਕਰੀਏ-) ਹੇ ਮੇਰੇ ਪ੍ਰਭੂ! (ਮੇਰੇ ਉਤੇ) ਇਹੋ ਜਿਹੀ ਮੇਹਰ ਕਰ, ਪ੍ਰਭ = ਹੇ ਪ੍ਰਭੂ!
ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥
that Nanak may never, ever forget You. ||2||1||19||
ਕਿ, ਹੇ ਹਰੀ! ਮੈਨੂੰ ਨਾਨਕ ਨੂੰ ਤੇਰਾ ਨਾਮ ਕਦੇ ਭੀ ਨਾਹ ਭੁੱਲੇ ॥੨॥੧॥੧੯॥ ਕਾਹੂ ਬੇਰੇ = ਕਿਸੇ ਭੀ ਵੇਲੇ। ਬਿਸਰੁ ਨ = ਨਾਹ ਭੁੱਲ ॥੨॥੧॥੧੯॥