ਪਉੜੀ

Pauree:

ਪਉੜੀ।

ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ

The minstrel cries out, and God hears him.

ਜਦੋਂ ਮਨੁੱਖ ਢਾਢੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਂਦਾ ਹੈ, ਢਾਢੀ = ਸਿਫ਼ਤ-ਸਾਲਾਹ ਕਰਨ ਵਾਲਾ।

ਅੰਦਰਿ ਧੀਰਕ ਹੋਇ ਪੂਰਾ ਪਾਇਸੀ

He is comforted within his mind, and he obtains the Perfect Lord.

ਤਾਂ ਇਸ ਦੇ ਅੰਦਰ ਧੀਰਜ ਆਉਂਦੀ ਹੈ (ਮਾਇਆ-ਮੋਹ ਤੇ ਹਉਮੈ ਦੂਰ ਹੁੰਦੇ ਹਨ) ਤੇ ਪੂਰਾ ਪ੍ਰਭੂ ਇਸ ਨੂੰ ਮਿਲਦਾ ਹੈ। ਧੀਰਕ = ਧੀਰਜ। ਪਾਇਸੀ = ਪਾ ਲਏਗਾ, ਲੱਭ ਲਏਗਾ।

ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ

Whatever destiny is pre-ordained by the Lord, those are the deeds he does.

ਧੁਰੋਂ (ਪਿਛਲੀ ਕੀਤੀ ਸਿਫ਼ਤ-ਸਾਲਾਹ ਅਨੁਸਾਰ) ਜੋ (ਭਗਤੀ ਦਾ) ਲੇਖ ਮੱਥੇ ਤੇ ਉੱਘੜਦਾ ਹੈ ਤੇ ਉਹੋ ਜਿਹੇ (ਭਾਵ, ਸਿਫ਼ਤ-ਸਾਲਾਹ ਵਾਲੇ) ਕੰਮ ਕਰਦਾ ਹੈ। ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ।

ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ

When the Lord and Master becomes Merciful, then one obtains the Mansion of the Lord's Presence as his home.

(ਇਸ ਤਰ੍ਹਾਂ) ਜਦੋਂ ਖਸਮ ਦਿਆਲ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦਾ ਮਹਿਲ-ਰੂਪ ਅਸਲ ਘਰ ਲੱਭ ਪੈਂਦਾ ਹੈ।

ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥

That God of mine is so very great; as Gurmukh, I have met Him. ||5||

ਪਰ ਮੇਰਾ ਉਹ ਪ੍ਰਭੂ ਹੈ ਬਹੁਤ ਵੱਡਾ, ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੫॥