ਚੌਪਈ

Chaupaee

ਚੌਪਈ:

ਰਾਇਕ ਰਾਠ ਮਹੋਬੇ ਰਹੈ

A Rajput used to’ live in Mahobe city.

ਇਕ ਰਾਜਪੂਤ ਰਾਠ ਮਹੋਬੇ ਵਿਚ ਰਹਿੰਦਾ ਸੀ।

ਮਿਤ੍ਰ ਸਿੰਘ ਜਾ ਕੋ ਜਗ ਕਹੈ

In the world he was known as Mittar Singh.

ਜਗ ਵਿਚ ਉਹ ਮਿਤ੍ਰ ਸਿੰਘ ਕਰ ਕੇ ਵਜਦਾ ਸੀ।

ਦਛਿਨ ਪੈਂਡ ਚਲਨ ਨਹਿ ਦੇਈ

ਉਹ ਦੱਖਣ ਮਾਰਗ ਉਤੇ ਲੋਕਾਂ ਨੂੰ ਚਲਣ ਨਹੀਂ ਦਿੰਦਾ ਸੀ

ਕੂਟਿ ਲੂਟਿ ਲੋਗਨ ਕਹ ਲੇਈ ॥੧॥

He would not let people go by, and used to rob them after beating.(l)

ਅਤੇ ਮਾਰ ਕੁਟ ਕੇ ਲੁਟ ਲੈਂਦਾ ਸੀ ॥੧॥

ਜੋ ਲਿੰਡਿਯਾਇ ਤਿਹ ਕੌ ਧਨ ਲ︀ਯਾਵੈ

ਜੋ ਕਾਇਰ ਹੁੰਦਾ, ਉਸ ਤੋਂ ਧਨ ਲੁਟ ਲਿਆਉਂਦਾ

ਜੋ ਐਠੈ ਤਿਹ ਮਾਰਿ ਗਿਰਾਵੈ

He looted the cowards, and, those, who’ stood fast, he killed them.

ਅਤੇ ਜੋ ਅਗੋਂ ਡਟਦਾ, ਉਸ ਨੂੰ ਮਾਰ ਦਿੰਦਾ।

ਲੂਟਿ ਕੂਟਿ ਸਭ ਹੀ ਕੌ ਲੇਈ

(ਇਸ ਤਰ੍ਹਾਂ) ਉਹ ਸਾਰਿਆਂ ਨੂੰ ਲੁਟ ਪੁਟ ਲੈਂਦਾ

ਅਧਿਕ ਦਰਬੁ ਇਸਤ੍ਰੀ ਕੌ ਦੇਈ ॥੨॥

After looting all, he used to came and give riches to the woman.(2)

ਅਤੇ ਬਹੁਤ ਧਨ ਲਿਆ ਕੇ ਇਸਤਰੀ ਨੂੰ ਦਿੰਦਾ ॥੨॥

ਏਕ ਦਿਵਸ ਧਾਰਾ ਕੋ ਗਯੋ

ਇਕ ਦਿਨ ਧਾੜਾ (ਡਾਕਾ) ਮਾਰਨ ਲਈ ਗਿਆ,

ਸੂਰਮਾਨ ਸੰਗ ਭੇਟਾ ਭਯੋ

Once, when he went to’ rob, he came across a warrior.

(ਪਰ) ਉਸ ਦਾ ਸੂਰਮਿਆਂ ਨਾਲ ਟਾਕਰਾ ਹੋ ਗਿਆ।

ਹੈ ਦੌਰਾਇ ਚਲਤ ਗਿਰ ਪਰਿਯੋ

ਘੋੜਾ ਦੌੜਾਉਂਦੇ ਹੋਇਆਂ ਡਿਗ ਪਿਆ।

ਤਬ ਤਿਨ ਆਨ ਸੂਰਮਨ ਧਰਿਯੋ ॥੩॥

While chasing his horse to run fast, he fell aver and the warriors caught him.(3)

ਤਦ ਉਨ੍ਹਾਂ ਸੂਰਮਿਆਂ ਨੇ ਉਸ ਨੂੰ ਆ ਕੇ ਪਕੜ ਲਿਆ ॥੩॥