ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥
The Pandit, the religious scholar, proclaims the Vedas, but he is slow to act on them.
ਹੇ ਪੰਡਿਤ! (ਤੇਰੇ ਵਰਗਾ ਕੋਈ ਤਾਂ) ਮੂੰਹ ਨਾਲ ਵੇਦ ਉੱਚੀ ਉੱਚੀ ਪੜ੍ਹਦਾ ਹੈ, ਪਰ ਆਤਮਕ ਕਮਾਈ ਕਰਨ ਵਲੋਂ ਢਿੱਲਾ ਹੈ; ਪੁਕਾਰੈ = ਉੱਚੀ ਉੱਚੀ ਪੜ੍ਹਦਾ ਹੈ। ਮੁਖ ਤੇ = ਮੂੰਹ ਤੋਂ, ਮੂੰਹ ਨਾਲ। ਪੰਡਤ = ਹੇ ਪੰਡਿਤ! ਮਾਠਾ = ਮੱਠਾ, ਢਿੱਲਾ। ਕਾਮਾਮਨ ਕਾ = ਕਮਾਵਨ ਦਾ, ਕਮਾਣ ਦਾ, ਆਤਮਕ ਜੀਵਨ ਬਣਾਣ ਦਾ।
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥
Another person on silence sits alone, but his heart is tied in knots of desire.
(ਕੋਈ) ਮੋਨਧਾਰੀ ਬਣ ਕੇ (ਕਿਸੇ ਗੁਫ਼ਾ ਆਦਿਕ ਵਿਚ) ਇਕੱਲਾ ਬੈਠਾ ਹੋਇਆ ਹੈ, (ਪਰ ਉਸ ਦੇ ਭੀ) ਹਿਰਦੇ ਵਿਚ ਮਾਨਸਕ ਦੌੜ-ਭੱਜ ਦੀ ਗੰਢ ਬੱਝੀ ਹੋਈ ਹੈ; ਮੋਨੀ = ਮੋਨ-ਧਾਰੀ, ਸਦਾ ਚੁੱਪ ਸਾਧੀ ਰੱਖਣ ਵਾਲਾ। ਇਕਾਂਤੀ = ਇਕਾਂਤ ਵਿਚ, ਕਿਸੇ ਗੁਫ਼ਾ ਆਦਿਕ ਵਿਚ ਇਕੱਲਾ। ਹਿਰਦੈ = ਹਿਰਦੇ ਵਿਚ। ਗਾਠਾ = ਗੰਢ। ਕਲਪਨ = ਮਾਨਸਕ ਦੌੜ-ਭੱਜ।
ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥
Another becomes an Udaasi, a renunciate; he abandons his home and walks out on his family, but his wandering impulses do not leave him. ||1||
(ਕੋਈ ਦੁਨੀਆ ਵਲੋਂ) ਉਪਰਾਮ ਹੋ ਕੇ ਗ੍ਰਿਹਸਤ ਛੱਡ ਕੇ ਤੁਰ ਪਿਆ ਹੈ, (ਪਰ ਉਸ ਦੀ ਭੀ) ਭਟਕਣਾ ਮੁੱਕੀ ਨਹੀਂ ॥੧॥ ਹੋਇ = ਹੋ ਕੇ। ਉਦਾਸੀ = ਉਪਰਾਮ। ਗ੍ਰਿਹੁ = ਘਰ, ਗ੍ਰਿਹਸਤ। ਤਜਿ = ਛੱਡ ਕੇ। ਮਾਠਾ = ਨੱਠ-ਭੱਜ, ਭਟਕਣਾ ॥੧॥
ਜੀਅ ਕੀ ਕੈ ਪਹਿ ਬਾਤ ਕਹਾ ॥
Who can I tell about the state of my soul?
(ਹੇ ਪੰਡਿਤ!) ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦੱਸਾਂ? ਜੀਅ ਕੀ ਬਾਤ = ਦਿਲ ਦੀ ਗੱਲ। ਕੈ ਪਹਿ = ਕਿਸ ਦੇ ਪਾਸ? ਕਹਾ = ਕਹਾਂ, ਮੈਂ ਆਖਾਂ।
ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥
Where can I find such a person who is liberated, and who can unite me with my God? ||1||Pause||
ਮੈਂ ਇਹੋ ਜਿਹਾ (ਗੁਰਮੁਖ) ਕਿੱਥੋਂ ਲੱਭਾਂ ਜਿਹੜਾ ਆਪ (ਮੋਹ ਮਾਇਆ ਤੋਂ) ਬਚਿਆ ਹੋਇਆ ਹੋਵੇ, ਤੇ, ਮੈਨੂੰ (ਭੀ) ਪਰਮਾਤਮਾ ਮਿਲਾ ਦੇਵੇ? ॥੧॥ ਰਹਾਉ ॥ ਮੁਕਤੁ = ਵਿਕਾਰਾਂ ਤੋਂ ਸੁਤੰਤਰ। ਮੋ ਕਉ = ਮੈਨੂੰ। ਕਹਾ = ਕਹਾਂ? ਕਿੱਥੇ? ਲਹਾ = ਲਹਾਂ, ਮੈਂ ਲੱਭਾਂ ॥੧॥ ਰਹਾਉ ॥
ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥
Someone may practice intensive meditation, and discipline his body, but his mind still runs around in ten directions.
(ਹੇ ਪੰਡਿਤ!) ਕੋਈ ਤਪਸ੍ਵੀ (ਤਪ) ਕਰ ਕੇ (ਨਿਰੇ) ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ (ਉਸ ਦਾ ਭੀ) ਦਸੀਂ ਪਾਸੀਂ ਦੌੜ ਰਿਹਾ ਹੈ; ਕਰਿ ਕੈ = (ਤਪ) ਕਰ ਕੇ। ਦੇਹੀ ਸਾਧੀ = ਸਰੀਰ ਸਾਧਿਆ, ਸਰੀਰ ਨੂੰ ਕਸ਼ਟ ਦੇਂਦਾ ਰਿਹਾ। ਦਹਦਿਸ = ਦਸੀਂ ਪਾਸੀਂ। ਧਾਨਾ = ਦੌੜਦਾ ਰਿਹਾ।
ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥
The celibate practices celibacy, but his heart is filled with pride.
ਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ, ਬ੍ਰਹਮਚਾਰਿ = ਬ੍ਰਹਮਚਾਰੀ ਨੇ। ਬ੍ਰਹਮਚਜੁ = ਬ੍ਰਹਮਚਰਜ, ਕਾਮ-ਵਾਸਨਾ ਰੋਕਣ ਦਾ ਅੱਭਿਆਸ। ਗੁਮਾਨਾ = ਅਹੰਕਾਰ।
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥
The Sannyaasi wanders around at sacred shrines of pilgrimage, but his mindless anger is still within him. ||2||
(ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ) ॥੨॥ ਹੋਇ ਕੈ = ਬਣ ਕੇ। ਤੀਰਥਿ = (ਹਰੇਕ) ਤੀਰਥ ਉੱਤੇ। ਬਿਗਾਨਾ = ਬੇ-ਗਿਆਨਾ, ਮੂਰਖਤਾ ਵਾਲਾ ॥੨॥
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥
The temple dancers tie bells around their ankles to earn their living.
(ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ; ਬਾਧਿ = ਬੰਨ੍ਹ ਕੇ। ਰਾਮਦਾਸਾ = ਰਾਮ ਦੇ ਦਾਸ, ਭਗਤੀਏ, ਰਾਸਧਾਰੀਏ। ਓਪਾਵਾ = ਸਾਧਨ, ਢੰਗ।
ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥
Others go on fasts, take vows, perform the six rituals and wear religious robes for show.
(ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ; ਕਰਮ ਖਟ = ਛੇ (ਧਾਰਮਿਕ) ਕੰਮ {ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਦਾਨ ਦੇਣਾ ਤੇ ਲੈਣਾ, ਜੱਗ ਕਰਨਾ ਤੇ ਕਰਾਣਾ}। ਭੇਖ = ਧਾਰਮਿਕ ਪਹਿਰਾਵਾ। ਦਿਖਾਵਾ = ਵਿਖਾਇਆ।
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥
Some sing songs and melodies and hymns, but their minds do not sing of the Lord, Har, Har. ||3||
(ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ ॥੩॥ ਨਾਦ = ਆਵਾਜ਼, ਰਾਗ। ਮੁਖਿ = ਮੂੰਹ ਨਾਲ। ਅਲਾਪੇ = ਉਚਾਰੇ। ਮਨਿ = ਮਨ ਵਿਚ। ਗਾਵਾ = ਗਾਇਆ ॥੩॥
ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥
The Lord's Saints are immaculately pure; they are beyond pleasure and pain, beyond greed and attachment.
(ਹੇ ਪੰਡਿਤ! ਸਿਰਫ਼) ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹਨ, ਉਹ ਖ਼ੁਸ਼ੀ ਗ਼ਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ। ਹਰਖ = ਖ਼ੁਸ਼ੀ। ਸੋਗ = ਗ਼ਮ। ਰਹਤ = ਬਚੇ ਹੋਏ। ਹਹਿ = ਹਨ {ਬਹੁ-ਵਚਨ}।
ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥
My mind obtains the dust of their feet, when the Lord God shows mercy.
ਜਦੋਂ ਭਗਵਾਨ ਦਇਆ ਕਰੇ ਤਦੋਂ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ। ਧੂੜਿ = ਚਰਨ-ਧੂੜ। ਜਾ = ਜਦੋਂ।
ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥
Says Nanak, I met the Perfect Guru, and then the anxiety of my mind was removed. ||4||
ਹੇ ਨਾਨਕ! ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ॥੪॥ ਨਾਨਕ = ਹੇ ਨਾਨਕ! ॥੪॥
ਮੇਰਾ ਅੰਤਰਜਾਮੀ ਹਰਿ ਰਾਇਆ ॥
My Sovereign Lord is the Inner-knower, the Searcher of hearts.
(ਹੇ ਪੰਡਿਤ!) ਮੇਰਾ ਪ੍ਰਭੂ-ਪਾਤਿਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ (ਉਹ ਬਾਹਰਲੇ ਭੇਖਾਂ ਉੱਦਮਾਂ ਨਾਲ ਨਹੀਂ ਪਤੀਜਦਾ)। ਹਰਿ ਰਾਇਆ = ਪ੍ਰਭੂ ਪਾਤਿਸ਼ਾਹ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।
ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥
The Beloved of my soul knows everything; all trivial talk is forgotten. ||1||Second Pause||6||15||
ਹੇ ਪੰਡਿਤ! ਮੇਰੀ ਜਿੰਦ ਦਾ ਪਾਤਿਸ਼ਾਹ ਸਭ ਕੁਝ ਜਾਣਦਾ ਹੈ (ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਸਾਰੇ) ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥ ਸਭੁ ਕਿਛੁ = ਹਰੇਕ ਗੱਲ। ਜਾਣੈ = ਜਾਣਦਾ ਹੈ {ਇਕ-ਵਚਨ}। ਬਕਬਾਇਆ = ਬਹੁਤਾ ਬੋਲਣਾ।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥