ਚੌਪਈ ॥

ਚੌਪਈ:

ਤਿਨ ਇਹ ਭਾਤਿ ਬਿਚਾਰ ਬਿਚਾਰੇ ॥

ਉਨ੍ਹਾਂ (ਪਹਿਰੇਦਾਰਾਂ) ਨੇ ਇਸ ਤਰ੍ਹਾਂ ਵਿਚਾਰ ਬਣਾਇਆ

ਰਾਨੀ ਮਰਤ ਮੀਤ ਕੇ ਮਾਰੇ ॥

ਕਿ ਮਿਤਰ ਦੇ ਮਾਰਿਆਂ ਰਾਣੀ ਮਰ ਜਾਏਗੀ।

ਰਾਨੀ ਮਰੈ ਰਾਜਾ ਮਰਿ ਜੈ ਹੈ ॥

ਰਾਣੀ ਦੇ ਮਰਿਆਂ ਰਾਜਾ ਮਰ ਜਾਏਗਾ

ਹਮਰੇ ਕਹਾ ਹਾਥ ਧਨੁ ਐ ਹੈ ॥੧੯॥

ਅਤੇ ਸਾਡੇ ਹੱਥ ਧਨ ਕਿਥੋਂ ਆਵੇਗਾ ॥੧੯॥

ਅਤਿ ਹੀ ਲੋਭ ਰਛਕਨ ਕਿਯੋ ॥

ਪਹਿਰੇਦਾਰਾਂ ਨੇ ਬਹੁਤ ਲੋਭ ਕੀਤਾ

ਰਾਜਾ ਸੰਗ ਭੇਦ ਨਹਿ ਦਿਯੋ ॥

ਅਤੇ ਰਾਜੇ ਨੂੰ ਭੇਦ ਨਹੀਂ ਦਸਿਆ।

ਸਹਿਤ ਜਾਰ ਰਾਨਿਯਹਿ ਨ ਮਾਰਿਯੋ ॥

ਮਿਤਰ ਸਹਿਤ ਰਾਣੀ ਨੂੰ ਨਹੀਂ ਮਾਰਿਆ

ਧਨ ਕੇ ਲੋਭ ਬਾਤ ਕੋ ਟਾਰਿਯੋ ॥੨੦॥

ਅਤੇ ਧਨ ਦੇ ਲੋਭ ਕਰ ਕੇ ਗੱਲ ਨੂੰ ਟਾਲ ਦਿੱਤਾ ॥੨੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੬॥੩੮੯੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੬॥੩੮੯੬॥ ਚਲਦਾ॥