ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਠਾਕੁਰ ਜੀਉ ਤੁਹਾਰੋ ਪਰਨਾ ॥
O my Dear Lord and Master, You alone are my Support.
ਹੇ ਪ੍ਰਭੂ ਜੀ! (ਮੈਨੂੰ) ਤੇਰਾ ਹੀ ਆਸਰਾ ਹੈ। ਠਾਕੁਰ ਜੀਉ = ਹੇ ਪ੍ਰਭੂ ਜੀ! ਪਰਨਾ = ਆਸਰਾ।
ਮਾਨੁ ਮਹਤੁ ਤੁਮੑਾਰੈ ਊਪਰਿ ਤੁਮੑਰੀ ਓਟ ਤੁਮੑਾਰੀ ਸਰਨਾ ॥੧॥ ਰਹਾਉ ॥
You are my Honor and Glory; I seek Your Support, and Your Sanctuary. ||1||Pause||
ਮੈਨੂੰ ਤੇਰੇ ਉਤੇ ਹੀ ਮਾਣ ਹੈ; ਫ਼ਖ਼ਰ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੀ ਹੀ ਸਰਨ ਆ ਪਿਆ ਹਾਂ ॥੧॥ ਰਹਾਉ ॥ ਮਹਤੁ = ਮਹੱਤਵ, ਵਡਿਆਈ ॥੧॥ ਰਹਾਉ ॥
ਤੁਮੑਰੀ ਆਸ ਭਰੋਸਾ ਤੁਮੑਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥
You are my Hope, and You are my Faith. I take Your Name and enshrine it within my heart.
ਹੇ ਪ੍ਰਭੂ ਜੀ! ਮੈਨੂੰ ਤੇਰੀ ਹੀ ਆਸ ਹੈ, ਤੇਰੇ ਉਤੇ ਹੀ ਭਰੋਸਾ ਹੈ, ਮੈਂ ਤੇਰਾ ਹੀ ਨਾਮ (ਆਪਣੇ) ਹਿਰਦੇ ਵਿਚ ਟਿਕਾਇਆ ਹੋਇਆ ਹੈ। ਰਿਦੈ = ਹਿਰਦੇ ਵਿਚ।
ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥
You are my Power; associating with You, I am embellished and exalted. I do whatever You say. ||1||
ਮੈਨੂੰ ਤੇਰਾ ਹੀ ਤਾਣ ਹੈ, ਤੇਰੇ ਚਰਨਾਂ ਵਿਚ ਮੈਂ ਸੁਖੀ ਰਹਿੰਦਾ ਹਾਂ। ਜੋ ਕੁਝ ਤੂੰ ਆਖਦਾ ਹੈਂ, ਮੈਂ ਉਹੀ ਕੁਝ ਕਰ ਸਕਦਾ ਹਾਂ ॥੧॥ ਸੰਗਿ = ਨਾਲ। ਸੁਹੇਲੇ = ਸੁਖੀ। ਕਹਹੁ = ਤੁਸੀਂ ਆਖਦੇ ਹੋ ॥੧॥
ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥
Through Your Kindness and Compassion, I find peace; when You are Merciful, I cross over the terrifying world-ocean.
ਹੇ ਪ੍ਰਭੂ! ਤੇਰੀ ਮਿਹਰ ਨਾਲ, ਤੇਰੀ ਕਿਰਪਾ ਨਾਲ ਹੀ ਮੈਂ ਸੁਖ ਮਾਣਦਾ ਹਾਂ। ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ। ਮਇਆ = ਕਿਰਪਾ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ, ਮਾਣਦਾ ਹਾਂ। ਕ੍ਰਿਪਾਲ = ਦਇਆਵਾਨ। ਤ = ਤਾਂ। ਭਉਜਲੁ = ਸੰਸਾਰ-ਸਮੁੰਦਰ।
ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥
Through the Name of the Lord, I obtain the gift of fearlessness; Nanak places his head on the feet of the Saints. ||2||9||
ਹੇ ਨਾਨਕ! (ਆਖ-ਹੇ ਭਾਈ!) ਨਿਰਭੈਤਾ ਦਾ ਦਾਨ ਦੇਣ ਵਾਲਾ, ਹਰਿ-ਨਾਮ ਮੈਂ (ਗੁਰੂ ਪਾਸੋਂ) ਹਾਸਲ ਕੀਤਾ ਹੈ (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਦੇ ਚਰਨਾਂ ਉਤੇ ਰੱਖਿਆ ਹੋਇਆ ਹੈ ॥੨॥੯॥ ਅਭੈ ਦਾਨੁ = ਨਿਰਭੈਤਾ ਦੇਣ ਵਾਲਾ। ਡਾਰਿਓ = ਰੱਖ ਦਿੱਤਾ ਹੈ ॥੨॥੯॥