ਅੜਿਲ ॥
ਅੜਿਲ:
ਬਹੁਰਿ ਸਹਿਰ ਚਾਦਾ ਮੈ ਪਹੁਚੀ ਆਇ ਕੈ ॥
ਫਿਰ ਚਾਂਦਾ ਨਗਰ ਵਿਚ ਆ ਪਹੁੰਚੀ
ਮਾਤ ਪਿਤਾ ਕੇ ਪਗਨ ਰਹੀ ਲਪਟਾਇ ਕੈ ॥
ਅਤੇ ਮਾਤਾ ਪਿਤਾ ਦੇ ਚਰਨਾਂ ਨਾਲ ਲਿਪਟ ਗਈ।
ਮੈ ਜੁ ਤੀਰਥਨ ਧਰਮ ਕਰਿਯੋ ਸੋ ਲੀਜਿਯੈ ॥
(ਕਹਿਣ ਲਗੀ) ਮੈਂ ਜੋ ਤੀਰਥਾਂ ਉਤੇ ਧਰਮ ਕਰਮ ਕੀਤਾ ਹੈ, ਉਸ ਨੂੰ (ਤੁਸੀਂ) ਲਵੋ।
ਹੋ ਅਰਧ ਪੁੰਨ︀ਯ ਦੈ ਮੋਹਿ ਅਸੀਸਾ ਦੀਜਿਯੈ ॥੧੨॥
ਅਤੇ (ਉਸ ਦਾ) ਅੱਧਾ ਪੁੰਨ ਮੈਨੂੰ ਦੇ ਕੇ ਅਸੀਸ ਦਿਉ ॥੧੨॥
ਸੁਨਿ ਸੁਨਿ ਐਸੇ ਬਚਨ ਰੀਝਿ ਰਾਜਾ ਰਹਿਯੋ ॥
ਇਸ ਤਰ੍ਹਾਂ ਦੇ ਬੋਲ ਸੁਣ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ
ਧੰਨ︀ਯ ਧੰਨ︀ਯ ਦੁਹਿਤਾ ਕੋ ਨਾਰਿ ਸਹਿਤ ਕਹਿਯੋ ॥
ਅਤੇ (ਆਪਣੀ) ਇਸਤਰੀ ਸਹਿਤ ਪੁੱਤਰੀ ਨੂੰ ਧੰਨ ਧੰਨ ਕਿਹਾ।
ਤੀਰਥ ਸਕਲ ਅਨ੍ਰਹਾਇ ਮਿਲੀ ਮੁਹਿ ਆਇ ਕੈ ॥
(ਇਹ) ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਕੇ ਮੈਨੂੰ ਆ ਕੇ ਮਿਲੀ ਹੈ
ਹੋ ਜਨਮ ਜਨਮ ਕੇ ਪਾਪਨ ਦਯੋ ਮਿਟਾਇ ਕੈ ॥੧੩॥
(ਅਤੇ ਮੇਰੇ) ਜਨਮ ਜਨਮ ਦੇ ਪਾਪ ਮਿਟਾ ਦਿੱਤੇ ਹਨ ॥੧੩॥