ਪਉੜੀ ॥
Pauree:
ਪਉੜੀ।
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
I am a beggar at Your Door, begging for charity; O Lord, please grant me Your Mercy, and give to me.
ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ। ਦਰਿ = ਪ੍ਰਭੂ ਦੇ ਬੂਹੇ ਤੇ। ਜਾਚੈ = ਮੰਗਦਾ ਹੈ। ਹਰਿ = ਹੇ ਹਰੀ!
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
As Gurmukh, unite me, your humble servant, with You, that I may receive Your Name.
ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ, ਜਨੁ = (ਮੈਂ) ਸੇਵਕ।
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
Then, the unstruck melody of the Shabad will vibrate and resound, and my light will blend with the Light.
ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ, ਅਨਹਦ = ਇਕ-ਰਸ, ਕਦੇ ਨਾਹ ਮੁੱਕਣ ਵਾਲਾ। ਧਰਿ = ਧਰ ਕੇ, ਟਿਕਾ ਕੇ।
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
Within my heart, I sing the Glorious Praises of the Lord, and celebrate the Word of the Lord's Shabad.
ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ, ਜੈ ਜੈ ਸਬਦੁ = ਪ੍ਰਭੂ ਦੀ ਜੈਕਾਰ ਦੀ ਬਾਣੀ।
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
The Lord Himself is pervading and permeating the world; so fall in love with Him! ||15||
ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ ॥੧੫॥