ਚੌਪਈ

CHAUPAI

ਚੌਪਈ:

ਸੰਕਰ ਬਰਣ ਪ੍ਰਜਾ ਸਭ ਹੋਈ

ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ

ਛਤ੍ਰੀ ਜਗਤਿ ਦੇਖੀਐ ਕੋਈ

The subjects will become hybrid and no Kshatriya will be seen in the whole world

ਅਤੇ ਛਤ੍ਰੀ ਜਗਤ ਵਿਚ (ਕਿਤੇ) ਨਹੀਂ ਦਿਖੇਗਾ।

ਏਕ ਏਕ ਐਸੇ ਮਤ ਕੈ ਹੈ

ਹਰ ਕੋਈ ਅਜਿਹਾ ਮਤ (ਧਾਰਨ) ਕਰ ਲਵੇਗਾ

ਜਾ ਤੇ ਪ੍ਰਾਪਤਿ ਸੂਦ੍ਰਤਾ ਹੋਇ ਹੈ ॥੧੦॥

All will do such things that they will all become Shudras.10.

ਜਿਸ ਕਰ ਕੇ ਸ਼ੂਦ੍ਰਤਾ ਪ੍ਰਾਪਤ ਹੋਵੇਗੀ ॥੧੦॥

ਹਿੰਦੂ ਤੁਰਕ ਮਤ ਦੁਹੂੰ ਪ੍ਰਹਰਿ ਕਰਿ

ਹਿੰਦੂ ਅਤੇ ਮੁਸਲਮਾਨ ਦੋਹਾਂ ਮਤਾਂ ਨੂੰ ਤਿਆਗ ਕੇ,

ਚਲਿ ਹੈ ਭਿੰਨ ਭਿੰਨ ਮਤ ਘਰਿ ਘਰਿ

Hinduism and Islam will be relinquished and in every home there will be diverse beliefs

ਘਰ ਘਰ ਵਿਚ ਵਖਰੇ ਵਖਰੇ ਮਤ ਚਲ ਪੈਣਗੇ।

ਏਕ ਏਕ ਕੇ ਮੰਤ੍ਰ ਗਹਿ ਹੈ

ਇਕ ਪਾਸੋਂ ਕੋਈ ਇਕ ਸਲਾਹ ਨਹੀਂ ਲਵੇਗਾ

ਏਕ ਏਕ ਕੇ ਸੰਗਿ ਰਹਿ ਹੈ ॥੧੧॥

No one will listen to the ideas of another one, on one will remain with anyone.11.

ਅਤੇ ਕੋਈ ਇਕ ਕਿਸੇ ਇਕ ਨਾਲ ਨਹੀਂ ਰਹੇਗਾ ॥੧੧॥

ਆਪੁ ਆਪੁ ਪਾਰਬ੍ਰਹਮ ਕਹੈ ਹੈ

(ਹਰ ਕੋਈ) ਆਪਣੇ ਆਪ ਨੂੰ ਪਾਰਬ੍ਰਹਮ ਕਹੇਗਾ

ਨੀਚ ਊਚ ਕਹ ਸੀਸ ਨੈ ਹੈ

All will proclaim themselves as Lord and no younger one will bow before the elder one

ਅਤੇ ਛੋਟਾ ਵੱਡੇ ਨੂੰ ਸਿਰ ਨਹੀਂ ਨਿਵਾਏਗਾ।

ਏਕ ਏਕ ਮਤ ਇਕ ਇਕ ਧਾਮਾ

ਇਕ ਇਕ ਘਰ ਵਿਚ ਹਰ ਇਕ ਦਾ (ਆਪਣਾ ਆਪਣਾ) ਮਤ ਹੋਵੇਗਾ

ਘਰਿ ਘਰਿ ਹੋਇ ਬੈਠ ਹੈ ਰਾਮਾ ॥੧੨॥

In every house will be born such people who will declare themselves as Ram.12.

ਅਤੇ ਘਰ ਘਰ ਵਿਚ ਰਾਮ ਹੋ ਕੇ ਬੈਠਣਗੇ ॥੧੨॥

ਪੜਿ ਹੈ ਕੋਇ ਭੂਲਿ ਪੁਰਾਨਾ

ਕੋਈ ਭੁਲ ਕੇ ਵੀ ਪੁਰਾਣ ਨਹੀਂ ਪੜ੍ਹੇਗਾ

ਕੋਊ ਪਕਰ ਹੈ ਪਾਨਿ ਕੁਰਾਨਾ

No one will study Puranas even by mistake and will not catch the holy Quran in his hand

ਅਤੇ ਕੋਈ ਵੀ ਹੱਥ ਵਿਚ ਕੁਰਾਨ ਨਹੀਂ ਫੜੇਗਾ।

ਬੇਦ ਕਤੇਬ ਜਵਨ ਕਰਿ ਲਹਿ ਹੈ

ਜੋ ਕੋਈ ਵੇਦ ਜਾਂ ਕਤੇਬ (ਸਾਮੀ ਧਰਮ ਪੁਸਤਕਾਂ) ਹੱਥ ਵਿਚ ਲਵੇਗਾ,

ਤਾ ਕਹੁ ਗੋਬਰਾਗਨਿ ਮੋ ਦਹਿ ਹੈ ॥੧੩॥

He, who will catch the Vedas and Katebs, he will be killed by burning him in the fire of cowdung.13.

ਉਸ ਨੂੰ ਗੋਹਿਆਂ ਦੇ ਅਗਨੀ ਵਿਚ ਸਾੜ ਦੇਣਗੇ ॥੧੩॥

ਚਲੀ ਪਾਪ ਕੀ ਜਗਤਿ ਕਹਾਨੀ

ਜਗਤ ਵਿਚ ਪਾਪ ਦੀ ਕਥਾ ਚਲ ਪਵੇਗੀ

ਭਾਜਾ ਧਰਮ ਛਾਡ ਰਜਧਾਨੀ

The story of sin will become prevalent in the whole world and the dharma will flee from the hearts of the people

ਅਤੇ ਧਰਮ ਆਪਣੀ ਰਾਜਧਾਨੀ ਛਡ ਕੇ ਭਜ ਜਾਵੇਗਾ।

ਭਿੰਨ ਭਿੰਨ ਘਰਿ ਘਰਿ ਮਤ ਚਲਾ

ਘਰ ਘਰ ਵਿਚ ਵਖਰੇ ਵਖਰੇ ਮਤ ਪ੍ਰਚਲਿਤ ਹੋ ਜਾਣਗੇ

ਯਾ ਤੇ ਧਰਮ ਭਰਮਿ ਉਡਿ ਟਲਾ ॥੧੪॥

There will be different beliefs in homes which cause the dharma and love to fly away.14.

ਜਿਸ ਕਰ ਕੇ ਧਰਮ ਭਰਮ ਬਣ ਕੇ ਉਡ ਪੁਡ ਜਾਵੇਗਾ ॥੧੪॥

ਏਕ ਏਕ ਮਤ ਐਸ ਉਚੈ ਹੈ

ਇਕ ਇਕ ਦਾ ਮਤ ਇਸ ਤਰ੍ਹਾਂ ਪ੍ਰਧਾਨ ਹੋ ਜਾਵੇਗਾ

ਜਾ ਤੇ ਸਕਲ ਸੂਦ੍ਰ ਹੁਇ ਜੈ ਹੈ

Such notions will become prevalent that all will become Shudras

ਜਿਸ ਦੇ ਫਲਸਰੂਪ ਸਾਰੇ ਸੂਦ੍ਰ (ਬਿਰਤੀ) ਵਾਲੇ ਹੋ ਜਾਣਗੇ।

ਛਤ੍ਰੀ ਬ੍ਰਹਮਨ ਰਹਾ ਕੋਈ

ਛਤ੍ਰੀ ਅਤੇ ਬ੍ਰਾਹਮਣ ਕੋਈ ਨਹੀਂ ਰਹੇਗਾ

ਸੰਕਰ ਬਰਨ ਪ੍ਰਜਾ ਸਬ ਹੋਈ ॥੧੫॥

There will be no Kshatriyas and Brahmins and all the subjects will become hybrid.15.

ਅਤੇ ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ ॥੧੫॥

ਸੂਦ੍ਰ ਧਾਮਿ ਬਸਿ ਹੈ ਬ੍ਰਹਮਣੀ

ਸ਼ੂਦ੍ਰ ਦੇ ਘਰ ਬ੍ਰਾਹਮਣੀ ਵਸੇਗੀ

ਬਈਸ ਨਾਰਿ ਹੋਇ ਹੈ ਛਤ੍ਰਨੀ

The Brahmin-women will live with Shudras

ਅਤੇ ਵੈਸ਼ ਇਸਤਰੀ ਛਤ੍ਰਾਣੀ ਹੋਵੇਗੀ।

ਬਸਿ ਹੈ ਛਤ੍ਰਿ ਧਾਮਿ ਬੈਸਾਨੀ

ਛਤ੍ਰੀ ਦੇ ਘਰ ਵੈਸ਼ ਇਸਤਰੀ ਵਸੇਗੀ

ਬ੍ਰਹਮਨ ਗ੍ਰਿਹ ਇਸਤ੍ਰੀ ਸੂਦ੍ਰਾਨੀ ॥੧੬॥

The Vaishya-women will reside in the homes of Kshatriyas and the Kshatriya-women in the homes of Vaishyas, the Shudra-women will be in the homes of Brahmins.16.

ਅਤੇ ਬ੍ਰਾਹਮਣ ਦੇ ਘਰ ਸੂਦ੍ਰ ਇਸਤਰੀ ਹੋਵੇਗੀ ॥੧੬॥

ਏਕ ਧਰਮ ਪਰ ਪ੍ਰਜਾ ਚਲ ਹੈ

ਇਕ ਧਰਮ ਉਤੇ ਪ੍ਰਜਾ ਨਹੀਂ ਚਲੇਗੀ

ਬੇਦ ਕਤੇਬ ਦੋਊ ਮਤ ਦਲ ਹੈ

The subjects will not follow only one religion, and there will be disobedience to both the scriptures of Hinduism and Semitic religion

ਅਤੇ ਵੇਦ ਅਤੇ ਕਤੇਬ, ਦੋਹਾਂ ਦੇ ਮਤਾਂ ਨੂੰ ਦਲ ਸੁਟੇਗੀ (ਅਰਥਾਤ-ਨਕਾਰ ਦੇਵੇਗੀ)

ਭਿੰਨ ਭਿੰਨ ਮਤ ਘਰਿ ਘਰਿ ਹੋਈ

ਘਰ ਘਰ ਵਿਚ ਵਖ ਵਖ ਮਤ ਹੋਵੇਗਾ

ਏਕ ਪੈਂਡ ਚਲ ਹੈ ਨਹੀ ਕੋਈ ॥੧੭॥

Various religions will be prevelant in various homes and none will follow the one and the same path.17.

ਅਤੇ ਇਕ ਮਾਰਗ ਉਤੇ ਕਈ ਨਹੀਂ ਚਲੇਗਾ ॥੧੭॥