ਦੋਹਰਾ ॥
ਦੋਹਰਾ:
ਸਭ ਸੂਰਾ ਪ੍ਰਥਮੈ ਹਨੇ ਬਹੁਰਿ ਨ੍ਰਿਪਤਿ ਕੌ ਕੂਟਿ ॥
ਪਹਿਲਾਂ ਸਾਰੇ ਸੂਰਮੇ ਮਾਰ ਦਿੱਤੇ ਅਤੇ ਫਿਰ ਰਾਜੇ ਨੂੰ ਕੁਟ ਸੁਟਿਆ।
ਜੋ ਲਸਕਰ ਬਾਕੀ ਬਚਿਯੋ ਸੋ ਸਭ ਲੀਨੋ ਲੂਟਿ ॥੧੨॥
ਜੋ ਲਸ਼ਕਰ ਬਾਕੀ ਬਚਿਆ ਸੀ ਉਸ ਸਾਰੇ ਨੂੰ ਲੁਟ ਲਿਆ ॥੧੨॥
ਸਭ ਬੈਰਿਨ ਕੌ ਘਾਇ ਕੈ ਸੁਤ ਕੌ ਰਾਜ ਬੈਠਾਇ ॥
ਸਭ ਵੈਰੀਆਂ ਨੂੰ ਮਾਰ ਕੇ ਪੁੱਤਰ ਨੂੰ ਗੱਦੀ ਉਤੇ ਬਿਠਾਇਆ।
ਪੁਨਿ ਪਤਿ ਕੇ ਫੈਂਟਾ ਭਏ ਜਰੀ ਮ੍ਰਿਦੰਗ ਬਜਾਇ ॥੧੩॥
ਫਿਰ ਢੋਲ ਵਜਾ ਕੇ ਪਤੀ ਦੇ ਫੈਂਟੇ (ਸਿਰ ਲਪੇਟਣ ਦੇ ਬਸਤ੍ਰ) ਨਾਲ ਸੜ ਮੋਈ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੩॥੩੨੩੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੩॥੩੨੩੭॥ ਚਲਦਾ॥