ਕਬੀਰ ਗਰਬੁ ਕੀਜੀਐ ਚਾਮ ਲਪੇਟੇ ਹਾਡ

Kabeer, do not be so proud of your bones wrapped up in skin.

ਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ। ਗਰਬੁ = ਅਹੰਕਾਰ, ਮਾਣ।

ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥

Those who were on their horses and under their canopies, were eventually buried under the ground. ||37||

(ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ॥੩੭॥ ਹੈਵਰ = ਹੈ-ਵਰ, ਹਯ-ਵਰ, ਚੁਣਵੇਂ ਵਧੀਆ ਘੋੜੇ। ਵਰ = ਚੁਣਵੇਂ, ਵਧੀਆ। ਛਤ੍ਰ = ਛਤਰ। ਤਰ = ਤਲੇ, ਹੇਠ। ਤੇ ਫੁਨਿ = ਉਹ ਮਨੁੱਖ ਭੀ, ਐਸੇ ਬੰਦੇ ਭੀ। ਧਰਨੀ = ਮਿੱਟੀ, ਧਰਤੀ। ਗਾਡ = ਮਿਲ ਜਾਂਦੇ ਹਨ, ਰਲ ਜਾਂਦੇ ਹਨ ॥੩੭॥