ਕਬਿਤੁ

KABIT

ਕਬਿੱਤ:

ਭਾਰੇ ਭਾਰੇ ਸੂਰਮਾ ਸੰਘਾਰਿ ਡਾਰੇ ਮਹਾਰਾਜ ਜਮ ਕੀ ਜਮਨ ਕੀ ਘਨੀ ਹੀ ਸੈਨਾ ਛਈ ਹੈ

This king, Kharag Singh, has killed mighty warriors and Yama’s dense like clouds

ਹੇ ਮਹਾਰਾਜ! (ਇਸ ਰਾਜੇ ਨੇ) ਵੱਡੇ ਵੱਡੇ ਸੂਰਮੇ ਮਾਰ ਦਿੱਤੇ ਹਨ ਅਤੇ ਯਮ ਦੀ ਅਤੇ ਯਵਨਾਂ ਦੀ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ ਹੈ।

ਸਸਿ ਕੀ ਸੁਰੇਸ ਕੀ ਦਿਨੇਸ ਕੀ ਧਨੇਸ ਕੀ ਲੁਕੇਸ ਹੂੰ ਕੀ ਚਮੂੰ ਮ੍ਰਿਤਲੋਕ ਕਉ ਪਠਈ ਹੈ

He has despatched to the world of death all the four divisions of the army of Sheshnaga, Indra, Surya, Kuber etc.

ਚੰਦ੍ਰਮਾ ਦੀ, ਇੰਦਰ ਦੀ, ਸੂਰਜ ਦੀ, ਕੁਬੇਰ ਦੀ ਅਤੇ ਵਰੁਨ ਦੀ ਵੀ ਸੈਨਾ ਨੂੰ ਮ੍ਰਿਤੂ ਦੇ ਘਰ ਭੇਜ ਦਿੱਤਾ ਹੈ।

ਭਾਜ ਗੇ ਜਲੇਸ ਸੇ ਗਨੇਸ ਸੇ ਗਨਤ ਕਉਨ ਅਉਰ ਹਉ ਕਹਾ ਕਹੋ ਪਸ੍ਵੇਸ ਪੀਠ ਦਈ ਹੈ

What to say of Varuna, Ganesh etc., seeing him, even Shiva went back

ਵਰਨ ਅਤੇ ਗਣੇਸ਼ (ਵਰਗੇ ਇਸ ਤੋਂ) ਭਜ ਗਏ ਹਨ, (ਉਨ੍ਹਾਂ ਦੀ) ਗਿਣਤੀ ਕੌਣ ਕਰੇ। ਹੋਰ ਮੈਂ ਕੀ ਆਖਾਂ, ਸ਼ਿਵ ਨੇ ਵੀ ਪਿਠ ਵਿਖਾ ਦਿੱਤੀ ਹੈ।

ਜਾਦਵ ਸਬਨ ਤੇ ਡਾਰਿਓ ਰੀਝ ਲਰਿਓ ਹਾ ਹਾ ਦੇਖੋ ਨ੍ਰਿਪ ਹਮ ਤੇ ਬਜਾਇ ਬਾਜੀ ਲਈ ਹੈ ॥੧੫੯੭॥

He did not fear any Yadava and pleasingly, fighting will all of us, he has gained victory over all of us.1597.

(ਇਹ) ਸਾਰਿਆਂ ਯਾਦਵਾਂ ਤੋਂ ਵੀ ਡਰਿਆ ਨਹੀਂ ਹੈ ਅਤੇ ਰੀਝ ਕੇ (ਉਨ੍ਹਾਂ ਨਾਲ) ਵਾਹ ਵਾਹ ਲੜਿਆ ਹੈ। ਵੇਖੋ, ਰਾਜੇ ਨੇ ਠੋਕ ਵਜਾ ਕੇ ਸਾਡੇ ਤੋਂ ਬਾਜ਼ੀ ਜਿੱਤੀ ਹੈ ॥੧੫੯੭॥