ਦੋਹਰਾ ॥
DOHRA
ਦੋਹਰਾ:
ਬਡੇ ਜਸਹਿ ਪਾਵਤ ਭਯੋ ਮਨਿ ਦੈ ਸ੍ਰੀ ਜਦੁਬੀਰ ॥
ਮਣੀ ਦੇ ਕੇ ਸ੍ਰੀ ਕ੍ਰਿਸ਼ਨ ਨੇ ਬਹੁਤ ਵੱਡਾ ਯਸ਼ ਪ੍ਰਾਪਤ ਕੀਤਾ।
ਜੋ ਕਟੀਆ ਸਿਰ ਦੁਰਜਨਨ ਹਰਤਾ ਸਾਧਨ ਪੀਰ ॥੨੦੮੪॥
On returning the jewel, Krishna, the chopper of the heads fo the tyrants and remover of the afflictions of the saints, earned infinite approbation.2084.
(ਉਹ) ਦੁਸ਼ਟਾਂ ਦਾ ਸਿਰ ਕਟਣ ਵਾਲਾ ਅਤੇ ਸਾਧ ਜਨਾਂ ਦੀ ਪੀੜ ਨੂੰ ਨਸ਼ਟ ਕਰਨ ਵਾਲਾ ਹੈ ॥੨੦੮੪॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸਤਿਧੰਨੇ ਕੋ ਬਧ ਕੈ ਅਕ੍ਰੂਰ ਕੋ ਮਨਿ ਦੇਤ ਭਏ ॥
End of the description of killing Shatdhanva and giving the jewel to Akrur in Krishnavatara (based on Dasham Skandh Purana) in Bachittar Natak.
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਵਿਚ ਸਤਿਧੰਨਾ ਦਾ ਬਧ ਕਰ ਕੇ ਅਕਰੂਰ ਨੂੰ ਮਣੀ ਦੇਣ ਦਾ ਪ੍ਰਸੰਗ ਸਮਾਪਤ ॥