ਸਮਾਨਕਾ ਛੰਦ

SAMANKA STANZA

ਸਮਾਨਕਾ ਛੰਦ:

ਜੁ ਦੇਖ ਦੇਖ ਕੈ ਸਬੈ

ਉਸ ਨੂੰ ਵੇਖ ਵੇਖ ਕੇ ਸਾਰੇ ਉਸੇ ਵੇਲੇ ਭੱਜ ਗਏ ਹਨ।

ਸੁ ਭਾਜਿ ਭਾਜਿ ਗੇ ਤਬੇ

(ਜਿਸ ਤਰ੍ਹਾਂ) ਕਿਹਾ ਗਿਆ ਹੈ,

ਕਹਿਓ ਸੁ ਸੋਭ ਸੋਭ ਹੀ

ਉਸੇ ਤਰ੍ਹਾਂ ਉਹ ਸੁਸ਼ੋਭਿਤ ਹਨ

ਬਿਲੋਕਿ ਲੋਕ ਲੋਭ ਹੀ ॥੧੮੨॥

Seeing him, all ran away, everyone coveted to see him.182.

ਅਤੇ ਲੋਕਾਂ ਅੰਦਰ (ਉਸ ਨੂੰ) ਵੇਖਣ ਦਾ ਲੋਭ ਹੈ ॥੧੮੨॥

ਪ੍ਰਚੰਡ ਰੂਪ ਰਾਜਈ

(ਉਹ) ਪ੍ਰਚੰਡ ਰੂਪ ਵਿਚ ਸ਼ੋਭ ਰਿਹਾ ਹੈ

ਬਿਲੋਕਿ ਭਾਨ ਲਾਜਈ

(ਜਿਸ ਨੂੰ) ਵੇਖ ਕੇ ਸੂਰਜ ਵੀ ਸ਼ਰਮਿੰਦਾ ਹੁੰਦਾ ਹੈ।

ਸੁ ਚੰਡ ਤੇਜ ਇਉ ਲਸੈ

ਉਸ ਦਾ ਪ੍ਰਚੰਡ ਤੇਜ ਇੰਜ ਸ਼ੋਭ ਰਿਹਾ ਹੈ

ਪ੍ਰਚੰਡ ਜੋਤਿ ਕੋ ਹਸੈ ॥੧੮੩॥

Seeing his powerful form, the sun is feeling shy and his effulgence is mocking the powerful light.183.

ਜਿਵੇਂ ਕੋਈ ਪ੍ਰਚੰਡ ਜੋਤਿ ਹਸ ਰਹੀ ਹੋਵੇ (ਅਰਥਾਤ ਪ੍ਰਕਾਸ਼ਮਾਨ ਹੋਵੇ) ॥੧੮੩॥

ਸੁ ਕੋਪਿ ਕੋਪ ਕੈ ਹਠੀ

ਹਠੀਲੇ ਯੋਧੇ ਕ੍ਰੋਧ ਨਾਲ ਇਸ ਤਰ੍ਹਾਂ ਤਪੇ ਹੋਏ ਹਨ,

ਚਪੈ ਚਿਰਾਇ ਜਿਉ ਭਠੀ

ਜਿਵੇਂ ਭਠੀ ਦੇ ਤਪਾਏ ਹੋਏ ਹਨ।

ਪ੍ਰਚੰਡ ਮੰਡਲੀ ਲਸੈ

ਤਿਖੇ ਤੇਜ ਵਾਲੀ ਮੰਡਲੀ ਲਿਸ਼ਕਦੀ ਹੈ,

ਕਿ ਮਾਰਤੰਡ ਕੋ ਹਸੈ ॥੧੮੪॥

The persistent warriors in rage are inflamed like the furnace, the powerful group of warriors is even scoffing at the sun.184.

ਮਾਨੋ ਸੂਰਜ ਨੂੰ ਹਸ ਰਹੀ ਹੋਵੇ ॥੧੮੪॥

ਸੁ ਕੋਪ ਓਪ ਦੈ ਬਲੀ

ਕ੍ਰੋਧ ਨੂੰ ਉਤੇਜਿਤ ਕਰ ਕੇ ਬਲਵਾਨ ਚਲੇ ਹਨ

ਕਿ ਰਾਜ ਮੰਡਲੀ ਚਲੀ

ਜਾਂ ਰਾਜ-ਮੰਡਲੀ ਤੁਰੀ ਜਾਂਦੀ ਹੈ।

ਸੁ ਅਸਤ੍ਰ ਸਸਤ੍ਰ ਪਾਨਿ ਲੈ

ਸ਼ਸਤ੍ਰ ਅਸਤ੍ਰ ਹੱਥ ਵਿਚ ਪਕੜ ਕੇ

ਬਿਸੇਖ ਬੀਰ ਮਾਨ ਕੈ ॥੧੮੫॥

The soldiers of the king advanced in rage and they were holding their arms and weapons in their hands.185.

ਅਤੇ ਵੀਰ ਵਿਸ਼ੇਸ਼ ਮਾਣ ਨਾਲ (ਵਧਦੇ ਹਨ) ॥੧੮੫॥