ਸੋਰਠਿ ਮਹਲਾ

Sorat'h, Fifth Mehl:

ਸੋਰਠਿ ਪੰਜਵੀਂ ਪਾਤਿਸ਼ਾਹੀ।

ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਪਾਈਐ

Forsaking the jewel, he is attached to the shell; nothing will come of it.

(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਰਤਨੁ = ਹੀਰੇ ਵਰਗਾ ਕੀਮਤੀ ਪ੍ਰਭੂ-ਨਾਮ। ਕਉਡੀ = ਕਉਡੀ ਵਰਗੀ ਤੁੱਛ ਮਾਇਆ। ਸੰਗਿ = ਨਾਲ। ਜਾ ਤੇ = ਜਿਸ (ਮਾਇਆ) ਪਾਸੋਂ।

ਪੂਰਨ ਪਾਰਬ੍ਰਹਮ ਪਰਮੇਸੁਰ ਮੇਰੇ ਮਨ ਸਦਾ ਧਿਆਈਐ ॥੧॥

O my mind, meditate forever on the Perfect, Supreme Lord God, the Transcendent Lord. ||1||

ਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ॥੧॥ ਮਨ = ਹੇ ਮਨ! ॥੧॥

ਸਿਮਰਹੁ ਹਰਿ ਹਰਿ ਨਾਮੁ ਪਰਾਨੀ

Meditate in remembrance on the Name of the Lord, Har, Har, O mortal.

ਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਾਨੀ = ਹੇ ਬੰਦੇ!

ਬਿਨਸੈ ਕਾਚੀ ਦੇਹ ਅਗਿਆਨੀ ਰਹਾਉ

Your frail body shall perish, you ignorant fool. ||Pause||

ਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ ਰਹਾਉ॥ ਕਾਚੀ = ਸਦਾ ਕਾਇਮ ਨਾਹ ਰਹਿਣ ਵਾਲੀ। ਦੇਹ = ਸਰੀਰ। ਅਗਿਆਨੀ = ਹੇ ਮੂਰਖ! ॥ਰਹਾਉ॥

ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਵਡਾਈ

Illusions and dream-objects possess nothing of greatness.

(ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ। ਮ੍ਰਿਗ ਤ੍ਰਿਸਨਾ = ਠਗ ਨੀਰਾ, ਉਹ ਰੇਤ-ਥਲਾ ਜੋ ਤਿਹਾਏ ਹਰਨ ਨੂੰ ਪਾਣੀ ਜਾਪਦਾ ਹੈ। ਸੁਪਨ ਮਨੋਰਥ = ਸੁਪਨੇ ਵਿਚ ਮਿਲੇ ਪਦਾਰਥ। ਤਾ ਕੀ = ਇਸ (ਮਾਇਆ) ਦੀ।

ਰਾਮ ਭਜਨ ਬਿਨੁ ਕਾਮਿ ਆਵਸਿ ਸੰਗਿ ਕਾਹੂ ਜਾਈ ॥੨॥

Without meditating on the Lord, nothing succeeds, and nothing will go along with you. ||2||

ਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ ॥੨॥ ਕਾਮਿ = ਕੰਮ ਵਿਚ। ਨ ਆਵਸਿ = ਨਹੀਂ ਆਵੇਗੀ। ਕਾਹੂ ਸੰਗਿ = ਕਿਸੇ ਦੇ ਭੀ ਨਾਲ ॥੨॥

ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਕੀਨਾ

Acting in egotism and pride, his life passes away, and he does nothing for his soul.

(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ। ਹਉ ਹਉ ਕਰਤ = ਮੈਂ ਮੈਂ ਕਰਦਿਆਂ, ਸਦਾ ਮਾਣ ਕਰਦਿਆਂ। ਬਿਹਾਇ = ਗੁਜ਼ਰ ਜਾਂਦੀ ਹੈ। ਅਵਰਦਾ = ਉਮਰ। ਜੀਅ ਕੋ = ਜਿੰਦ ਦਾ, ਜਿੰਦ ਦੇ ਲਾਭ ਵਾਸਤੇ।

ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥੩॥

Wandering and wandering all around, he is never satisfied; he does not remember the Name of the Lord. ||3||

(ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ ॥੩॥ ਧਾਵਤ ਧਾਵਤ = ਦੌੜਦਾ ਭਟਕਦਾ। ਤ੍ਰਿਪਤਾਸਿਆ = ਰੱਜਦਾ। ਚੀਨਾ = ਪਛਾਣਿਆ, ਸਾਂਝ ਪਾਈ ॥੩॥

ਸਾਦ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰਿ ਫੇਰੇ

Intoxicated with the taste of corruption, cruel pleasures and countless sins, he is consigned to the cycle of reincarnation.

ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ। ਸਾਦ = ਚਸਕੇ। ਬਿਖੈ ਰਸ = ਪਦਾਰਥਾਂ ਦੇ ਸੁਆਦ। ਮਾਤੋ = ਮਸਤ। ਖਤੇ = ਪਾਪ। ਕਰਿ = ਕਰ ਕੇ। ਫੇਰੇ = ਜਨਮ ਮਰਨ ਦੇ ਗੇੜਾਂ ਵਿਚ।

ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥੪॥੧੧॥੨੨॥

Nanak offers his prayer to God, to eradicate his demerits. ||4||11||22||

ਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ ॥੪॥੧੧॥੨੨॥ ਪਾਹਿ = ਪਾਸਿ, ਪਾਸ ॥੪॥੧੧॥੨੨॥