ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਅਬ ਪੂਛੇ ਕਿਆ ਕਹਾ ॥
Now if he is asked, what can he say?
ਹੇ ਬਾਵਰੇ! ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀਹ ਦੱਸੇਂਗਾ? ਪੂਛੇ = ਜੇ (ਤੈਨੂੰ) ਪੁੱਛਿਆ ਜਾਏ। ਕਿਆ ਕਹਾ = ਕੀਹ ਦੱਸੇਂਗਾ?
ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥
He was supposed to have gathered the sublime essence of the Ambrosial Naam, the Name of the Lord, but instead, the mad-man was busy with poison. ||1||Pause||
(ਤੂੰ ਇਥੇ ਜਗਤ ਵਿਚ ਆ ਕੇ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ-ਰਸ ਲੈਣਾ ਸੀ, ਪਰ ਹੇ ਕਮਲੇ! ਤੂੰ ਤਾਂ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਨਾਲ ਹੀ ਚੰਬੜ ਰਿਹਾ ਹੈਂ ॥੧॥ ਰਹਾਉ ॥ ਲੈਨੋ = ਲੈਣਾ ਸੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨੀਕੋ = ਸੋਹਣਾ। ਬਾਵਰ = ਹੇ ਕਮਲੇ! ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ ਦਾ ਮੋਹ-ਜ਼ਹਰ। ਗਹਿ ਰਹਾ = ਚੰਬੜ ਰਿਹਾ ਹੈਂ ॥੧॥ ਰਹਾਉ ॥
ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥
This human life, so difficult to obtain, was finally obtained after such a long time. He is losing it in exchange for a shell.
ਹੇ ਝੱਲੇ! ਬੜੇ ਚਿਰਾਂ ਪਿੱਛੋਂ (ਤੈਨੂੰ) ਦੁਰਲੱਭ (ਮਨੁੱਖਾ) ਜਨਮ ਮਿਲਿਆ ਸੀ, ਪਰ ਇਹ ਤਾਂ ਕੌਡੀ ਦੇ ਵੱਟੇ ਜਾ ਰਿਹਾ ਹੈ। ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲਾ। ਚਿਰੰਕਾਲ = ਚਿਰਾਂ ਪਿੱਛੋਂ। ਜਾਤਉ = ਜਾ ਰਿਹਾ ਹੈ। ਬਦਲਹਾ = ਬਦਲੇ, ਵੱਟੇ ਵਿਚ।
ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥
He came to buy musk, but instead, he has loaded dust and thistle grass. ||1||
ਤੂੰ (ਇਥੇ) ਕਸਤੂਰੀ ਦਾ ਗਾਹਕ ਬਣਨ ਲਈ ਆਇਆ ਸੀ, ਪਰ ਤੂੰ ਇਥੋਂ ਕੱਲਰ ਲੱਦ ਲਿਆ ਹੈ, ਜਿਵਾਂਹਾਂ ਦੇ ਬੂਟੇ ਲੱਦ ਲਏ ਹਨ ॥੧॥ ਕਾਥੂਰੀ = ਕਸਤੂਰੀ। ਕੋ = ਦਾ। ਲਾਦਿਓ = ਤੂੰ ਲੱਦ ਲਿਆ ਹੈ, ਤੂੰ ਖ਼ਰੀਦ ਲਿਆ ਹੈ। ਬਿਰਖ ਜਿਵਹਾ = ਜਿਵਾਂਹ ਦੇ ਬੂਟੇ ॥੧॥
ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥
He comes in search of profits, but he is entangled in the enticing illusion of Maya.
ਹੇ ਕਮਲੇ! (ਤੂੰ ਜਗਤ ਵਿਚ ਆਤਮਕ ਜੀਵਨ ਦਾ) ਲਾਭ ਖੱਟਣ ਲਈ ਆਇਆ ਸੀ, ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠਗ-ਬੂਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈਂ। ਲਾਭਨ ਕੈ ਤਾਈ = ਲੱਭਣ ਵਾਸਤੇ। ਮੋਹਨਿ = ਮਨ ਨੂੰ ਮੋਹ ਲੈਣ ਵਾਲੀ। ਠਾਗਉਰੀ = ਠਗ-ਮੂਰੀ, ਠਗ-ਬੂਟੀ। ਉਲਝਿ ਪਹਾ = ਮਨ ਜੋੜ ਬੈਠਾ ਹੈਂ।
ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥
He loses the jewel, in exchange for mere glass. When will he have this blessed opportunity again? ||2||
ਤੂੰ ਕੱਚ ਦੇ ਵੱਟੇ ਲਾਲ ਗਵਾ ਰਿਹਾ ਹੈਂ। (ਹੇ ਕਮਲੇ!) ਇਹ ਮਨੁੱਖਾ ਜਨਮ ਵਾਲਾ ਸਮਾ ਫਿਰ ਕਦੋਂ ਲੱਭੇਂਗਾ? ॥੨॥ ਕਾਚ = ਕੱਚ। ਬਾਦਰੈ = ਬਦਲੇ, ਵੱਟੇ ਵਿਚ। ਖੋਈ ਹੈ = ਗਵਾ ਰਿਹਾ ਹੈਂ। ਅਉਸਰੁ = ਸਮਾ। ਕਦਿ = ਕਦੋਂ? ਲਹਾ = ਲੱਭੇਗਾ ॥੨॥
ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥
He is full of sins, and he has not even one redeeming virtue. Forsaking his Lord and Master, he is involved with Maya, God's slave.
ਅਸਾਂ ਜੀਵਾਂ ਵਿਚ ਸਾਰੀਆਂ ਖ਼ੁਨਾਮੀਆਂ ਹੀ ਹਨ, ਗੁਣ ਇੱਕ ਭੀ ਨਹੀਂ। ਅਸੀਂ ਮਾਲਕ-ਪ੍ਰਭੂ ਨੂੰ ਛੱਡ ਦੇਂਦੇ ਹਾਂ ਅਤੇ ਉਸ ਦੀ ਦਾਸੀ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ। ਪਰਾਧ = ਅਪਰਾਧ, ਖ਼ੁਨਾਮੀਆਂ। ਛੋਡਹ = ਅਸੀਂ ਜੀਵ ਛੱਡ ਦੇਂਦੇ ਹਾਂ। ਦਾਸਿ = ਦਾਸੀ, ਮਾਇਆ। ਭਜਹਾ = ਭਜਹ, ਅਸੀਂ ਸੇਂਵਦੇ ਹਾਂ।
ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨੑਿਹਾ ॥੩॥
And when the final silence comes, like inanimate matter, he is caught like a thief at the door. ||3||
ਜਿਵੇਂ ਕੋਈ ਚੋਰ ਸੰਨ੍ਹ ਦੇ ਬੂਹੇ ਤੇ (ਫੜਿਆ ਜਾ ਕੇ ਮਾਰ ਖਾ ਖਾ ਕੇ ਬੇਹੋਸ਼ ਹੋ ਜਾਂਦਾ ਹੈ, ਤਿਵੇਂ ਨਾਮ ਜਪਣ ਵਲੋਂ ਸਾਨੂੰ) ਜੜ੍ਹ ਪਦਾਰਥਾਂ ਵਾਂਗ ਮੂਰਛਾ ਹੀ ਆਈ ਰਹਿੰਦੀ ਹੈ ॥੩॥ ਮਸਟਿ = ਚੁੱਪ, ਮੂਰਛਾ ਜਿਹੀ। ਜੜਵਤ ਕੀ ਨਿਆਈ = ਜੜ੍ਹ (ਬੇ-ਜਾਨ) ਪਦਾਰਥਾਂ ਵਾਂਗ। ਤਸਕਰੁ = ਚੋਰ। ਦਰਿ = ਦਰ ਤੇ, ਬੂਹੇ ਤੇ। ਸਾਂਨ੍ਹ੍ਹਿਹਾ = ਸੰਨ੍ਹ ॥੩॥
ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥
I cannot see any other way out. I seek the Sanctuary of the Lord's slaves.
(ਇਸ ਮੋਹਨੀ ਮਾਇਆ ਦੇ ਪੰਜੇ ਵਿਚੋਂ ਨਿਕਲਣ ਵਾਸਤੇ ਮੈਨੂੰ ਤਾਂ) ਕੋਈ ਹੋਰ ਢੰਗ ਨਹੀਂ ਸੁੱਝਦਾ, ਮੈਂ ਤਾਂ ਪਰਮਾਤਮਾ ਦੇ ਦਾਸਾਂ ਦੀ ਸਰਨ ਪਿਆ ਰਹਿੰਦਾ ਹਾਂ। ਉਪਾਉ = ਇਲਾਜ। ਪਰਿ ਰਹਾ = ਮੈਂ ਪਿਆ ਰਹਿੰਦਾ ਹਾਂ।
ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥
Says Nanak, the mortal is emancipated, only when all his demerits and faults are erased and eradicated. ||4||4||
ਨਾਨਕ ਆਖਦਾ ਹੈ- ਹੇ ਮਨ! ਮਾਇਆ ਦੇ ਮੋਹ ਵਿਚੋਂ ਤਦੋਂ ਹੀ ਬਚੀਦਾ ਹੈ ਜਦੋਂ (ਪ੍ਰਭੂ ਦੇ ਸੇਵਕਾਂ ਦੀ ਸਰਨੀ ਪੈ ਕੇ ਆਪਣੇ ਅੰਦਰੋਂ) ਅਸੀਂ ਸਾਰੇ ਔਗੁਣ ਮਿਟਾ ਦੇਈਏ ॥੪॥੪॥ ਮਨ = ਹੇ ਮਨ! ਛੁਟੀਐ = ਮਾਇਆ ਦੇ ਪੰਜੇ ਤੋਂ ਬਚ ਸਕੀਦਾ ਹੈ। ਜਉ = ਜਦੋਂ। ਮੇਟਿ ਧਰਹਾ = ਮੇਟਿ ਧਰਹ, ਅਸੀਂ ਮਿਟਾ ਦੇਵੀਏ ॥੪॥੪॥