ਸਵੈਯਾ

SWAYYA

ਸਵੈਯਾ:

ਯੌ ਬਤੀਯਾ ਸੁਨਿ ਕੈ ਭਈ ਚੀਲ ਚਲੀ ਉਡਿ ਦ੍ਵਾਰਵਤੀ ਮਹਿ ਆਈ

Hearing these words of Usha, she transformed herself into a kite and flew

(ਚਿਤ੍ਰਲੇਖਾ) ਇਹ ਗੱਲ ਸੁਣ ਕੇ ਇਲ ਬਣ ਗਈ ਅਤੇ ਉਡ ਕੇ ਚਲੀ ਤੇ ਦੁਆਰਿਕਾ ਵਿਚ ਪਹੁੰਚ ਗਈ।

ਪੌਤ੍ਰ ਹੁਤੋ ਜਿਹ ਸ︀ਯਾਮ ਜੂ ਕੋ ਛਪਿ ਸ︀ਯਾਮ ਭਨੈ ਤਿਹ ਬਾਤ ਸੁਨਾਈ

She reached in Dwarka city, there she told everything to the son of Krishna, while concealing herself,

(ਕਵੀ) ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਜੀ ਦਾ ਪੋਤਰਾ ਰਹਿੰਦਾ ਸੀ, ਲੁਕ ਛਿਪ ਕੇ ਉਸ ਨੂੰ ਗੱਲ ਸੁਣਾ ਦਿੱਤੀ।

ਏਕ ਤ੍ਰੀਯਾ ਅਟਕੀ ਤੁਮ ਪੈ ਤੁਹਿ ਲ︀ਯਾਇਬੇ ਕੇ ਹਿਤ ਹਉ ਹੂ ਪਠਾਈ

“One woman is absorbed in your love and I have come to take you there for her

ਇਕ ਇਸਤਰੀ ਤੁਹਾਡੇ ਉਤੇ ਮੋਹਿਤ ਹੋ ਗਈ ਹੈ ਅਤੇ ਤੁਹਾਨੂੰ ਲਿਆਉਣ ਲਈ ਮੈਨੂੰ ਭੇਜਿਆ ਹੈ।

ਤਾ ਤੇ ਚਲੋ ਤਹ ਬੇਗ ਬਲਾਇ ਲਿਉ ਮੇਟਿ ਸਭੈ ਚਿਤ ਕੀ ਦੁਚਿਤਾਈ ॥੨੨੦੧॥

Therefore in order to end the agitation of the mind, go with me there immediately.”2201.

ਇਸ ਲਈ ਉਥੇ ਛੇਤੀ ਨਾਲ ਚਲੋ। ਬਲਿਹਾਰੇ ਜਾਵਾਂ, (ਤੁਸੀਂ) ਮਨ ਦੀ ਸਾਰੀ ਦੁਬਿਧਾ ਮਿਟਾ ਦਿਓ ॥੨੨੦੧॥

ਬੈਠ ਸੁਨਾਇ ਕੈ ਸ︀ਯਾਮ ਭਨੈ ਤਿਹ ਆਪਨੋ ਰੂਪ ਪ੍ਰਤਛ ਦਿਖਾਯੋ

Saying this she showed him her real form

(ਕਵੀ) ਸ਼ਿਆਮ ਕਹਿੰਦੇ ਹਨ, (ਚਿਤ੍ਰਰੇਖਾ ਨੇ ਇਹ) ਬੋਲ ਸੁਣਾ ਕੇ ਉਸ ਨੇ ਆਪਣਾ ਰੂਪ ਪ੍ਰਤੱਖ ਕਰ ਕੇ ਵਿਖਾ ਦਿੱਤਾ।

ਜੋ ਤ੍ਰੀਯ ਮੋ ਪਰ ਹੈ ਅਟਕੀ ਤਿਹ ਜਾਇ ਪਿਖੋ ਮਨੁ ਯਾਹਿ ਲੁਭਾਯੋ

Then the prince thought that he should see that woman, who loves him

ਇਸ (ਅਨਰੁੱਧ) ਦੇ ਮਨ ਵਿਚ ਲੋਚਾ ਪੈਦਾ ਹੋਈ ਕਿ ਜੋ ਇਸਤਰੀ ਮੇਰੇ ਉਤੇ ਮੋਹਿਤ ਹੋ ਗਈ ਹੈ, ਉਸ ਨੂੰ ਜਾ ਕੇ ਵੇਖਾਂ।

ਖੈਚ ਨਿਖੰਗ ਕਸਿਯੋ ਕਟਿ ਸੋ ਧਨੁ ਲੈ ਚਲਿਬੇ ਕਹੁ ਸਾਜ ਬਨਾਯੋ

He tied his bow in his waist and carrying the arrows he made up his mind to go

ਉਸ ਨੇ ਭੱਥਾ ਲੈ ਕੇ ਲਕ ਨਾਲ ਕਸ ਕੇ ਬੰਨ੍ਹ ਲਿਆ, ਧਨੁਸ਼ ਲੈ ਕੇ ਉਸ ਨੇ ਚਲਣ ਦੀ ਤਿਆਰੀ ਕਰ ਲਈ

ਦੂਤੀ ਕੋ ਸੰਗ ਲਏ ਅਪਨੇ ਇਹ ਤਾ ਤ੍ਰੀਅ ਲਿਆਵਨ ਕਾਜ ਸਿਧਾਯੋ ॥੨੨੦੨॥

He accompanied the messenger to bring with him the woman in love.2202.

ਅਤੇ ਦੂਤੀ ਨੂੰ ਆਪਣੇ ਨਾਲ ਲੈ ਕੇ ਉਸ ਇਸਤਰੀ ਨੂੰ ਲਿਆਉਣ ਲਈ ਤੁਰ ਪਿਆ ॥੨੨੦੨॥