ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਗੁਰੁ ਪੂਰਾ ਆਰਾਧੇ ॥
I worship and adore the Perfect Guru.
ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ,
ਕਾਰਜ ਸਗਲੇ ਸਾਧੇ ॥
All my affairs have been resolved.
ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ। ਸਾਧੇ = ਸਫਲ ਕਰ ਲੈਂਦਾ ਹੈ।
ਸਗਲ ਮਨੋਰਥ ਪੂਰੇ ॥
All desires have been fulfilled.
ਉਹਨਾਂ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਗਈਆਂ, ਮਨੋਰਥ = ਮਨੋ-ਕਾਮਨਾ।
ਬਾਜੇ ਅਨਹਦ ਤੂਰੇ ॥੧॥
The unstruck melody of the sound current resounds. ||1||
ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ ਇਕ-ਰਸ ਵੱਜਦੇ ਰਹਿੰਦੇ ਹਨ ॥੧॥ ਬਾਜੇ = ਵੱਜ ਪੈਂਦੇ ਹਨ। ਅਨਹਦ = ਇਕ-ਰਸ, ਬਿਨਾ ਵਜਾਇਆਂ। ਤੂਰੇ = ਵਾਜੇ ॥੧॥
ਸੰਤਹੁ ਰਾਮੁ ਜਪਤ ਸੁਖੁ ਪਾਇਆ ॥
O Saints, meditating on the Lord, we obtain peace.
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਤਮਕ ਸੁਖ ਮਾਣਦੇ ਹਨ, ਸੰਤਹੁ = ਹੇ ਸੰਤ ਜਨੋ!
ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥
In the home of the Saints, celestial peace is pervading; all pain and suffering is dispelled. ||1||Pause||
ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆ ਟਿਕਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ। ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ ॥੧॥ ਰਹਾਉ ॥ ਸੰਤ ਅਸਥਾਨਿ = ਸੰਤਾਂ ਦੇ ਅਸਥਾਨ ਵਿਚ, ਸਾਧ ਸੰਗਤਿ ਵਿਚ। ਸਹਜੇ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥
ਗੁਰ ਪੂਰੇ ਕੀ ਬਾਣੀ ॥
The Word of the Perfect Guru's Bani
ਪੂਰੇ ਗੁਰੂ ਦੀ ਬਾਣੀ-
ਪਾਰਬ੍ਰਹਮ ਮਨਿ ਭਾਣੀ ॥
is pleasing to the Mind of the Supreme Lord God.
ਜਿਹੜੀ ਪਰਮਾਤਮਾ ਦੇ ਮਨ ਵਿਚ (ਭੀ) ਪਿਆਰੀ ਲੱਗਦੀ ਹੈ, ਪਾਰਬ੍ਰਹਮ ਮਨਿ = ਪਾਰਬ੍ਰਹਮ ਦੇ ਮਨ ਵਿਚ। ਭਾਣੀ = ਚੰਗੀ ਲੱਗਦੀ ਹੈ।
ਨਾਨਕ ਦਾਸਿ ਵਖਾਣੀ ॥
Slave Nanak speaks
ਹੇ ਨਾਨਕ! (ਕਿਸੇ ਵਿਰਲੇ) ਦਾਸ ਨੇ ਹੀ (ਆਤਮਕ ਅਡੋਲਤਾ ਵਿਚ ਟਿਕ ਕੇ) ਉਚਾਰੀ ਹੈ। ਦਾਸਿ = ਦਾਸ ਨੇ।
ਨਿਰਮਲ ਅਕਥ ਕਹਾਣੀ ॥੨॥੧੮॥੮੨॥
the Unspoken, immaculate sermon of the Lord. ||2||18||82||
(ਕਿਉਂਕਿ) ਇਹ (ਪੜ੍ਹਨ ਵਾਲੇ ਦਾ ਜੀਵਨ) ਪਵਿਤ੍ਰ ਕਰਨ ਵਾਲੀ ਹੈ, ਇਹ ਬਾਣੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੨॥੧੮॥੮੨॥ ਨਿਰਮਲ = ਪਵਿਤ੍ਰ (ਕਰਨ ਵਾਲੀ)। ਅਕਥ ਕਹਾਣੀ = ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ ॥੨॥੧੮॥੮੨॥