ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਐਸਾ ਪੂਰਾ ਗੁਰਦੇਉ ਸਹਾਈ

Such is the Perfect Divine Guru, my help and support.

ਹੇ ਭਾਈ! ਪੂਰਾ ਗੁਰੂ ਇਹੋ ਜਿਹਾ ਮਦਦਗਾਰ ਹੈ, ਗੁਰਦੇਵ = ਗੁਰੂ। ਸਹਾਈ = ਸਹਾਇਤਾ ਕਰਨ ਵਾਲਾ, ਮਦਦਗਾਰ।

ਜਾ ਕਾ ਸਿਮਰਨੁ ਬਿਰਥਾ ਜਾਈ ॥੧॥ ਰਹਾਉ

Meditation on Him is not wasted. ||1||Pause||

ਕਿ ਉਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼ ਵਿਅਰਥ ਨਹੀਂ ਜਾਂਦਾ ॥੧॥ ਰਹਾਉ ॥ ਜਾ ਕਾ ਸਿਮਰਨੁ = ਜਿਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼। ਬਿਰਥਾ = {वृथा} ਵਿਅਰਥ ॥੧॥ ਰਹਾਉ ॥

ਦਰਸਨੁ ਪੇਖਤ ਹੋਇ ਨਿਹਾਲੁ

Gazing upon the Blessed Vision of His Darshan, I am enraptured.

(ਹੇ ਭਾਈ! ਗੁਰੂ ਦਾ) ਦਰਸ਼ਨ ਕਰਦਿਆਂ (ਮਨੁੱਖ ਤਨੋ ਮਨੋ) ਖਿੜ ਜਾਂਦਾ ਹੈ, ਪੇਖਤ = ਵੇਖਦਿਆਂ। ਨਿਹਾਲੁ = ਪ੍ਰਸੰਨ।

ਜਾ ਕੀ ਧੂਰਿ ਕਾਟੈ ਜਮ ਜਾਲੁ

The dust of His feet snaps the noose of Death.

ਉਸ ਗੁਰੂ ਦੀ ਚਰਨ-ਧੂੜ ਜਮ ਦੀ ਫਾਹੀ ਕੱਟ ਦੇਂਦੀ ਹੈ। ਜਮ ਜਾਲੁ = ਜਮ ਦੀ ਫਾਹੀ।

ਚਰਨ ਕਮਲ ਬਸੇ ਮੇਰੇ ਮਨ ਕੇ

His lotus feet dwell within my mind,

ਹੇ ਭਾਈ! ਪਿਆਰੇ ਗੁਰੂ ਦੇ ਸੋਹਣੇ ਚਰਨ (ਜਿਸ ਮਨੁੱਖ ਦੇ ਹਿਰਦੇ ਵਿਚ) ਆ ਵੱਸਦੇ ਹਨ, ਮੇਰੇ = ਮੇਰੇ (ਗੁਰੂ) ਦੇ। ਚਰਨ ਕਮਲ = ਸੋਹਣੇ ਚਰਨ। ਮਨ ਕੇ ਤਨ ਕੇ ਸਗਲੇ

ਕਾਰਜ ਸਵਾਰੇ ਸਗਲੇ ਤਨ ਕੇ ॥੧॥

and so all the affairs of my body are arranged and resolved. ||1||

(ਉਸ ਦੇ) ਮਨ ਦੇ (ਉਸ ਦੇ) ਸਰੀਰ ਦੇ ਸਾਰੇ ਕੰਮ (ਗੁਰੂ) ਸੰਵਾਰ ਦੇਂਦਾ ਹੈ ॥੧॥ ਕਾਰਜ = (ਉਸ ਮਨੁੱਖ ਦੇ) ਮਨ ਅਤੇ ਸਰੀਰ ਦੇ ਸਾਰੇ ਕੰਮ ॥੧॥

ਜਾ ਕੈ ਮਸਤਕਿ ਰਾਖੈ ਹਾਥੁ

One upon whom He places His Hand, is protected.

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ ਆਪਣਾ) ਹੱਥ ਰੱਖਦਾ ਹੈ, ਜਾ ਕੈ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉਤੇ।

ਪ੍ਰਭੁ ਮੇਰੋ ਅਨਾਥ ਕੋ ਨਾਥੁ

My God is the Master of the masterless.

ਉਸ ਨੂੰ ਮੇਰਾ ਉਹ ਪ੍ਰਭੂ (ਮਿਲ ਪੈਂਦਾ ਹੈ) ਜੋ ਨਿਆਸਰਿਆਂ ਦਾ ਆਸਰਾ ਹੈ। ਅਨਾਥ ਕੋ ਨਾਥੁ = ਅਨਾਥਾਂ ਦਾ ਸਹਾਰਾ (ਮਿਲ ਪੈਂਦਾ ਹੈ)।

ਪਤਿਤ ਉਧਾਰਣੁ ਕ੍ਰਿਪਾ ਨਿਧਾਨੁ

He is the Savior of sinners, the treasure of mercy.

ਹੇ ਭਾਈ! ਗੁਰੂ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ, ਗੁਰੂ ਕਿਰਪਾ ਦਾ ਖ਼ਜ਼ਾਨਾ ਹੈ। ਪਤਿਤੁ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਬਚਾਣ ਵਾਲਾ। ਨਿਧਾਨੁ = ਖ਼ਜ਼ਾਨਾ।

ਸਦਾ ਸਦਾ ਜਾਈਐ ਕੁਰਬਾਨੁ ॥੨॥

Forever and ever, I am a sacrifice to Him. ||2||

ਹੇ ਭਾਈ! ਗੁਰੂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ ਹੈ ॥੨॥ ਕੁਰਬਾਨੁ = ਸਦਕੇ। ਜਾਈਐ = ਜਾਣਾ ਚਾਹੀਦਾ ਹੈ ॥੨॥

ਨਿਰਮਲ ਮੰਤੁ ਦੇਇ ਜਿਸੁ ਦਾਨੁ

One whom He blesses with His Immaculate Mantra,

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਆਪਣਾ ਪਵਿੱਤਰ ਉਪਦੇਸ਼ ਬਖ਼ਸ਼ਦਾ ਹੈ, ਨਿਰਮਲ ਮੰਤੁ = ਪਵਿੱਤਰ ਉਪਦੇਸ਼। ਦੇਇ = ਦੇਂਦਾ ਹੈ।

ਤਜਹਿ ਬਿਕਾਰ ਬਿਨਸੈ ਅਭਿਮਾਨੁ

renounces corruption; his egotistical pride is dispelled.

ਸਾਰੇ ਵਿਕਾਰ ਉਸ ਨੂੰ ਛੱਡ ਜਾਂਦੇ ਹਨ ਉਸ ਦਾ ਅਹੰਕਾਰ ਦੂਰ ਹੋ ਜਾਂਦਾ ਹੈ। ਤਜਹਿ = ਛੱਡ ਜਾਂਦੇ ਹਨ। ਬਿਨਸੈ = ਨਾਸ ਹੋ ਜਾਂਦਾ ਹੈ।

ਏਕੁ ਧਿਆਈਐ ਸਾਧ ਕੈ ਸੰਗਿ

Meditate on the One Lord in the Saadh Sangat, the Company of the Holy.

ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਇੱਕ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਸਾਧ ਕੈ ਸੰਧਿ = ਗੁਰੂ ਦੀ ਸੰਗਤਿ ਵਿਚ।

ਪਾਪ ਬਿਨਾਸੇ ਨਾਮ ਕੈ ਰੰਗਿ ॥੩॥

Sins are erased, through the love of the Naam, the Name of the Lord. ||3||

(ਗੁਰੂ ਦੀ ਰਾਹੀਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰਿਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੩॥ ਕੈ ਰੰਗਿ = ਦੇ ਰੰਗ ਵਿਚ, ਦੀ ਮੌਜ ਵਿਚ ॥੩॥

ਗੁਰ ਪਰਮੇਸੁਰ ਸਗਲ ਨਿਵਾਸ

The Guru, the Transcendent Lord, dwells among all.

ਹੇ ਭਾਈ! ਗੁਰੂ-ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ, ਸਗਲ = ਸਭ ਜੀਵਾਂ ਵਿਚ।

ਘਟਿ ਘਟਿ ਰਵਿ ਰਹਿਆ ਗੁਣਤਾਸ

The treasure of virtue pervades and permeates each and every heart.

ਸਾਰੇ ਗੁਣਾਂ ਦਾ ਖ਼ਜ਼ਾਨਾ ਹਰੇਕ ਹਿਰਦੇ ਵਿਚ ਮੌਜੂਦ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।

ਦਰਸੁ ਦੇਹਿ ਧਾਰਉ ਪ੍ਰਭ ਆਸ

Please grant me the Blessed Vision of Your Darshan;

ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਦੇਹ, ਮੈਂ ਤੇਰੇ ਦਰਸ਼ਨ ਦੀ ਆਸ ਰੱਖੀ ਬੈਠਾ ਹਾਂ। ਦੇਹਿ = ਤੂੰ ਦੇਹ {ਲਫ਼ਜ਼ 'ਦੇਇ' ਅਤੇ 'ਦੇਹਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਧਾਰਉ = ਧਾਰਉਂ, ਮੈਂ ਧਰਦਾ ਹਾਂ, ਮੈਂ ਰੱਖਦਾ ਹਾਂ। ਪ੍ਰਭ = ਹੇ ਪ੍ਰਭੂ!

ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥

O God, I place my hopes in You. Nanak continually offers this true prayer. ||4||45||56||

ਮੇਰੀ ਇਹੀ ਅਰਦਾਸ ਹੈ ਕਿ (ਤੇਰਾ ਸੇਵਕ) ਨਾਨਕ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦਾ ਰਹੇ ॥੪॥੪੫॥੫੬॥ ਨਾਨਕੁ ਚਿਤਵੈ = ਨਾਨਕ ਯਾਦ ਕਰਦਾ ਰਹੇ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ॥੪॥੪੫॥੫੬॥