ਚੌਪਈ ॥

ਚੌਪਈ:

ਯੌ ਕਹਿ ਬਚਨ ਤਹਾ ਤੇ ਗਈ ॥

ਇਹ ਕਹਿ ਕੇ (ਉਹ) ਉਥੋਂ ਚਲੀ ਗਈ

ਗ੍ਰਿਹ ਕੌ ਆਗਿ ਲਗਾਵਤ ਭਈ ॥

ਅਤੇ ਘਰ ਨੂੰ (ਬਾਹਰੋਂ) ਅੱਗ ਲਗਾ ਦਿੱਤੀ।

ਕੁਟਨੀ ਸਹਿਤ ਮੁਗਲ ਕੌ ਜਾਰਿਯੋ ॥

(ਇਸ ਤਰ੍ਹਾਂ) ਫਫੇਕੁਟਣੀ ਸਮੇਤ ਮੁਗ਼ਲ ਨੂੰ ਸਾੜ ਦਿੱਤਾ।

ਬਾਲ ਆਪਨੋ ਧਰਮ ਉਬਾਰਿਯੋ ॥੧੧॥

ਇਸਤਰੀ ਨੇ ਆਪਣੇ ਧਰਮ ਨੂੰ ਬਚਾ ਲਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੧॥੩੬੧੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੧॥੩੬੧੧॥ ਚਲਦਾ॥